ਲਖਨਊ-ਰਾਜਸਥਾਨ ਦੇ ਕੋਟਾ ਸ਼ਹਿਰ 'ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕੋਟਾ ਤੋਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਬੱਸਾਂ ਭੇਜੀਆਂ ਹਨ। ਉੱਤਰ ਪ੍ਰਦੇਸ਼ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਅੱਜ 247 ਬੱਸਾਂ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸ਼ਨੀਵਾਰ ਨੂੰ ਇਹ ਬੱਸਾਂ ਵਾਪਸ ਪਹੁੰਚਣਗੀਆਂ। ਦੱਸ ਦੇਈਏ ਕਿ 25 ਮਾਰਚ ਤੋਂ ਸ਼ੁਰੂ ਹੋਏ ਲਾਕਡਾਊਨ ਕਾਰਨ ਕੋਟਾ 'ਚ ਯੂ.ਪੀ, ਬਿਹਾਰ ਸਮੇਤ ਕਈ ਸੂਬਿਆਂ ਦੇ ਹਜ਼ਾਰਾਂ ਬੱਚੇ ਫਸੇ ਹਨ।
ਇਨ੍ਹਾਂ ਬੱਚਿਆਂ ਨੇ ਟਵਿੱਟਰ 'ਤੇ #SendUsBackHome ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਵਿਦਿਆਰਥੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਲੋਕਸਭਾ ਪ੍ਰਧਾਨ ਓਮ ਬਿਰਲਾ ਪਿਛਲੇ 2 ਦਿਨਾਂ ਤੋਂ ਕੇਂਦਰ ਦੀਆਂ ਏਜੰਸੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਅਸਫਲ ਰਹੇ। ਹੁਣ ਕੇਂਦਰੀ ਏਜੰਸੀਆਂ ਦੇ ਕਹਿਣ 'ਤੇ ਕੋਟਾ ਤੋਂ ਬੱਚਿਆਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ।
ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਨੇ ਇੱਥੇ ਫਸੇ ਵਿਦਿਆਰਥੀਆਂ ਨੂੰ ਵਾਪਸ ਭੇਜਣ ਲਈ ਸਾਰੇ ਸੂਬਾ ਸਰਕਾਰਾਂ ਨੂੰ ਪਰਮਿਟ ਦੇਣ ਦਾ ਭਰੋਸਾ ਦਿੱਤਾ ਹੈ, ਜਿਸ 'ਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਤਰੁੰਤ ਫੈਸਲਾ ਕਰਦੇ ਹੋਏ ਰੋਡਵੇਜ ਦੇ ਐੱਮ.ਡੀ.ਰਾਜ ਸ਼ੇਖਰ ਨੂੰ ਬੱਸਾਂ ਦਾ ਪ੍ਰਬੰਧ ਕਰਨ ਦਾ ਨਿਰਦੇਸ਼ ਦਿੱਤਾ। ਐੱਮ.ਡੀ. ਨੇ ਸੀ.ਜੀ.ਐੱਮ ਰਾਜੇਸ਼ ਵਰਮਾ ਅਤੇ ਸੀ.ਜੀ.ਐੱਮ ਜੈਦੀਪ ਵਰਮਾ ਨੂੰ ਬੱਸਾਂ ਦਾ ਪ੍ਰਬੰਧ ਕਰਕੇ ਕੋਟਾ ਭੇਜਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕੋਟਾ ਤੋਂ ਵਿਦਿਆਰਥੀਆਂ ਨੂੰ ਲਿਆਉਣ ਲਈ ਭੇਜੀਆਂ ਜਾ ਰਹੀਆਂ ਬੱਸਾਂ ਦੀ ਮਾਨਟੀਰਿੰਗ ਦਾ ਕੰਮ ਆਗਰਾ ਖੇਤਰ ਦੇ ਆਰ.ਐੱਮ. ਮਨੋਜ ਤ੍ਰਿਵੇਦੀ ਅਤੇ ਸਰਵਿਸ ਮੈਨੇਜਰ ਐੱਸ.ਪੀ. ਸਿੰਘ ਕਰ ਰਹੇ ਹਨ। ਸਰਵਿਸ ਮੈਨੇਜਰ ਖੁਦ ਆਪਣੀ ਦੇਖਰੇਖ 'ਚ ਬੱਸਾਂ ਨੂੰ ਸੈਨੇਟਾਈਜ਼ ਕਰਵਾਉਣ ਤੋਂ ਬਾਅਦ ਹੀ ਭੇਜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਡਰਾਈਵਰਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਦੇਣ ਦੇ ਨਾਲ ਹੀ ਖਾਣੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਫਸਰਾਂ ਨੇ ਦਾਅਵਾ ਕੀਤਾ ਹੈ ਕਿ ਬੱਸਾਂ 'ਚ ਬੈਠਾਉਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਸਕ ਦੇ ਕੇ ਬੱਸਾਂ 'ਚ ਬਿਠਾਇਆ ਜਾਵੇਗਾ। ਕਿਸੇ ਵੀ ਬੱਸ 'ਚ 35 ਤੋਂ ਜ਼ਿਆਦਾ ਵਿਦਿਆਰਥੀਆਂ ਨਹੀਂ ਬੈਠਣਗੇ। ਇਸ ਤੋਂ ਇਲਾਵਾ ਬੱਸਾਂ 'ਚ ਸੁਰੱਖਿਆ ਕਰਮਚਾਰੀ ਵੀ ਮੌਜੂਦ ਰਹਿਣਗੇ।
ਕੋਰੋਨਾ : ਰਾਜਸਥਾਨ 'ਚ 62 ਨਵੇਂ ਪਾਜ਼ੀਟਿਵ ਕੇਸ, ਕੁੱਲ ਗਿਣਤੀ 1193 ਹੋਈ
NEXT STORY