ਲੰਡਨ - ਬਿ੍ਰਟੇਨ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਬੁਰੀ ਤਰ੍ਹਾਂ ਨਾਲ ਫੈਲੀ ਹੋਈ ਹੈ।ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਉਥੇ ਲਾਕਡਾਊਨ ਲਗਾਇਆ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਉਥੇ ਫੇਜ਼ ਵਾਈਜ ਲਾਕਡਾਊਨ ਵਿਚ ਛੋਟ ਦੇਣ ਦੀ ਤਿਆਰੀ ਚੱਲ ਰਹੀ ਹੈ ਪਰ 70 ਸਾਲ ਦੇ ਉਪਰ ਦੀ ਉਮਰ ਵਾਲਿਆਂ ਨੂੰ ਜ਼ਿਆਦਾ ਮੁਸ਼ਕਿਲਾਂ ਹਨ। ਜ਼ਿਕਰਯੋਗ ਹੈ ਕਿ ਇਨਫੈਕਸ਼ਨ ਨਾਲ 70 ਸਾਲ ਤੋਂ ਜ਼ਿਆਦਾ ਉਮਰ ਵਾਲੇ ਬਜ਼ੁਰਗਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ 1 ਸਾਲ ਤੱਕ ਘਰਾਂ ਵਿਚ ਹੀ ਰਹਿਣ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਇਸ ਉਮਰ ਵਾਲੇ ਬਜ਼ੁਰਗਾਂ ਲਈ ਵਾਇਰਸ ਦਾ ਖਤਰਾ ਅੱਗੇ ਵੀ ਬਣਿਆ ਰਹਿ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਇਕ ਸਾਲ ਤੱਕ ਦੇ ਲਈ ਘਰਾਂ ਵਿਚ ਰਹਿਣ ਨੂੰ ਆਖਿਆ ਜਾ ਸਕਦਾ ਹੈ।
'ਦਿ ਸਨ' ਦੀ ਇਕ ਰਿਪੋਰਟ ਮੁਤਾਬਕ ਬਿ੍ਰਟੇਨ ਦੇ ਕੁਝ ਅਧਿਕਾਰੀਆਂ ਨੇ ਆਖਿਆ ਹੈ ਕਿ 70 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ, ਜਿਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਹੋਵੇ, 18 ਮਹੀਨਿਆਂ ਤੱਕ ਘਰਾਂ ਵਿਚ ਰਹਿਣ ਨੂੰ ਆਖਿਆ ਜਾ ਰਿਹਾ ਹੈ। ਅਜਿਹਾ ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਹੋ ਸਕਦਾ ਹੈ। ਇਨਫੈਕਸ਼ਨ ਦੇ ਮਾਮਲੇ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਨੂੰ ਉਦੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਜਦੋਂ ਤੱਕ ਕਿ ਕੋਰੋਨਾਵਾਇਰਸ ਨੂੰ ਲੈ ਕੇ ਕੋਈ ਵੈਕਸੀਨ ਤਿਆਰ ਨਹੀਂ ਕੀਤੀ ਜਾਂਦੀ।ਹਾਲਾਂਕਿ ਬਾਕੀ ਦੇ ਲੋਕਾਂ ਲਈ ਲਾਕਡਾਊਨ ਵਿਚ ਹੋਲੀ-ਹੋਲੀ ਛੋਟ ਦਿੱਤੀ ਜਾਵੇਗੀ।ਹੋਲੀ-ਹੋਲੀ ਆਰਥਿਕ ਗਤੀਵਿਧੀਆਂ ਨੂੰ ਵੀ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬਿ੍ਰਟੇਨ ਵਿਚ ਫੇਜ਼ ਵਾਈਜ ਮਿਲੇਗੀ ਲਾਕਡਾਊਨ ਤੋਂ ਛੋਟ
ਬਿ੍ਰਟੇਨ ਵਿਚ ਟੈ੍ਰਫਿਕ ਲਾਈਟ ਵਾਂਗ 3 ਤਰ੍ਹਾਂ ਨਾਲ ਲਾਕਡਾਊਨ ਵਿਚ ਛੋਟ ਦੇਣ 'ਤੇ ਵਿਚਾਰ ਚੱਲ ਰਿਹਾ ਹੈ। ਰੈੱਡ, ਯੈਲੋ ਅਤੇ ਗ੍ਰੀਨ ਲਾਈਟ ਵਿਚ ਲਾਕਡਾਊਨ ਵਿਚ ਵੱਖ-ਵੱਖ ਤਰ੍ਹਾਂ ਦੀ ਛੋਟ ਸ਼ਾਮਲ ਹੈ। ਬਿ੍ਰਟੇਨ ਵਿਚ ਜ਼ਿੰਦਗੀ ਨੂੰ ਆਮ ਬਣਾਉਣ ਲਈ 4 ਹਫਤੇ ਬਾਅਦ ਲਾਕਡਾਊਨ ਵਿਚ ਥੋੜੀ-ਥੋੜੀ ਛੋਟ ਦਿੱਤੀ ਜਾਵੇਗੀ।
ਰੈੱਡ ਫੇਜ਼ ਵਿਚ ਮਹਾਮਾਰੀ ਤੋਂ ਪਹਿਲਾਂ ਵਾਲੀਆਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਬੈਨ ਹੋਣਗੀਆਂ ਪਰ ਕੁਝ ਗੈਰ-ਐਮਰਜੰਸੀ ਵਾਲੀਆਂ ਦੁਕਾਨਾਂ ਅਤੇ ਕਾਰੋਬਾਰ ਨੂੰ ਦੁਬਾਰਾ ਖੋਲਣ ਦੀ ਇਜਾਜ਼ਤ ਹੋਵੇਗੀ। ਇਸ ਫੇਜ਼ ਵਿਚ ਹੇਅਰ ਡੈ੍ਰਸਰ ਅਤੇ ਨਰਸਰੀ ਨੂੰ ਖੋਲਿਆ ਜਾ ਸਕਦਾ ਹੈ ਪਰ ਯਾਤਰਾ ਪਾਬੰਦੀ ਜਾਰੀ ਰਹਿ ਸਕਦੀ ਹੈ। ਰੈੱਡ ਫੇਜ਼ 11 ਮਈ ਤੋਂ ਬਾਅਦ ਆ ਸਕਦਾ ਹੈ।
15 ਜੂਨ ਤੋਂ ਬਾਅਦ ਆਵੇਗਾ ਗ੍ਰੀਨ ਜ਼ੋਨ
ਯੈਲੋ ਫੇਜ਼ ਵਿਚ 50 ਕਰਮਚਾਰੀਆਂ ਦੀ ਸਮਰਥਾ ਵਾਲੇ ਕਾਰੋਬਾਰ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਸੋਸ਼ਲ ਡਿਸਟੈਂਸਿੰਗ ਵਿਚ ਵੀ ਛੋਟ ਦਿੱਤੀ ਜਾ ਸਕਦੀ ਹੈ। ਇਸ ਫੇਜ਼ ਵਿਚ ਪਬਲਿਕ ਪਲੇਸ ਵਿਚ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਰੈਸਤਰਾਂ ਖੋਲੇ ਜਾ ਸਕਦੇ ਹਨ ਪਰ ਬੈਠਣ ਦੀ ਵਿਵਸਥਾ ਨੂੰ ਲੈ ਕੇ ਦੁਬਾਰਾ ਤੋਂ ਸੁਝਾਅ ਕਰਨੇ ਹੋਣਗੇ ਤਾਂ ਜੋ ਵਾਇਰਸ ਤੋਂ ਬਚਿਆ ਜਾ ਸਕੇ। ਇਹ ਫੇਜ਼ 25 ਮਈ ਤੋਂ ਬਾਅਦ ਆ ਸਕਦਾ ਹੈ।
ਗ੍ਰੀਨ ਫੇਜ਼ ਵਿਚ ਵਿਆਹ ਦਾ ਪ੍ਰੋਗਰਾਮ ਜਾਂ ਅੰਤਿਮ ਸਸਕਾਰ ਵਿਚ ਲੋਕਾਂ ਦੇ ਸ਼ਾਮਲ ਹੋਣ ਨੂੰ ਲੈ ਕੇ ਛੋਟ ਦਿੱਤੀ ਜਾ ਸਕਦੀ ਹੈ। ਸਿਨੇਮਾ, ਥੀਏਟਰ, ਕਾਮੇਡੀ ਕਲੱਬਸ ਅਤੇ ਸਪੋਰਟਸ ਵੈਨਿਊ ਨੂੰ ਖੋਲਿਆ ਜਾ ਸਕਦਾ ਹੈ। ਕੁਝ ਪਾਬੰਦੀਆਂ ਦੇ ਨਾਲ ਪੱਬ ਵੀ ਖੋਲੇ ਜਾ ਸਕਦੇ ਹਨ। ਪਬਲਿਕ ਟ੍ਰਾਂਸਪੋਰਟ ਵਿਚ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਜਿਮ ਵੀ ਖੋਲੇ ਜਾ ਸਕਦੇ ਹਨ ਪਰ ਸਾਫ ਸਫਾਈ ਨੂੰ ਲੈ ਸਖਤੀ ਰਹੇਗੀ, ਇਹ ਫੇਜ਼ 15 ਜੂਨ ਤੋਂ ਬਾਅਦ ਆ ਸਕਦਾ ਹੈ।
ਸਥਾਈ ਤੌਰ ’ਤੇ ਲਾਕਡਾਊਨ ਜਾਰੀ ਨਹੀਂ ਰੱਖ ਸਕਦੇ, ਲੋਕ ਜਿਥੇ ਹਨ, ਉਥੇ ਹੀ ਰਹਿਣ : ਜਾਵਡੇਕਰ
NEXT STORY