ਆਗਰਾ - ਉੱਤਰ ਪ੍ਰਦੇਸ਼ ਦਾ ਆਗਰਾ ਜ਼ਿਲ੍ਹਾਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਜ਼ਿਲ੍ਹੇ 'ਚ ਕੋਰੋਨਾ ਸੰਕਰਮਣ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਦੀ ਚਪੇਟ 'ਚ ਆ ਕੇ ਉਮਰਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਦੀ ਮੌਤ ਹੋ ਗਈ।
ਕੈਦੀ ਨੂੰ ਐਸ.ਐਨ. ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ। ਸ਼ਨੀਵਾਰ ਦੁਪਹਿਰ ਸ਼ਖਸ ਦੀ ਮੌਤ ਹੋ ਗਈ। ਕੈਦੀ ਦੀ ਪਛਾਣ ਵਿਰੇਂਦਰ ਦੇ ਤੌਰ 'ਤੇ ਹੋਈ ਹੈ। ਕੈਦੀ ਦੀ ਉਮਰ 60 ਸਾਲ ਦੇ ਕਰੀਬ ਸੀ। ਜੇਲ ਅਧਿਕਾਰੀ ਨੇ ਮੌਤ ਦੀ ਪੁਸ਼ਟੀ ਕੀਤੀ ਹੈ।
ਕੈਦੀ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਕਾਨਟੈਕਟ ਟ੍ਰੇਸਿੰਗ ਕੀਤੀ ਜਾ ਰਹੀ ਹੈ । ਆਗਰਾ 'ਚ ਲਾਕਡਾਊਨ ਦੇ ਬਾਵਜੂਦ ਕੋਰੋਨਾ ਸੰਕਰਮਣ ਦੇ ਕੇਸ ਵੱਧ ਰਹੇ ਹਨ। ਆਗਰਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਕੇ 455 ਹੋ ਗਈ ਹੈ।
ਜ਼ਿਲ੍ਹੇ 'ਚ 21 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਕੇ ਹੋ ਗਈ ਹੈ। ਇਹ ਸੰਖਿਆ ਦੂਜੇ ਜ਼ਿਲ੍ਹਿਆਂ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਹੈ। ਆਗਰਾ 'ਚ ਲਾਕਡਾਊਨ ਦਾ ਪਾਲਣ ਬੇਹੱਦ ਸਖਤੀ ਨਾਲ ਹੋ ਰਿਹਾ ਹੈ।
ਭਾਰਤ ਨੇ ਵੀ ਵੈਕਸੀਨ ਤਿਆਰ ਕਰਣ ਦੀ ਦਿਸ਼ਾ 'ਚ ਵਧਾਏ ਕਦਮ, ਜਾਨਵਰਾਂ 'ਤੇ ਹੋਵੇਗਾ ਟ੍ਰਾਇਲ
NEXT STORY