ਜੈਪੁਰ — ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਰੋਗੀ ਪਾਇਆ ਗਿਆ ਹੈ। ਮੈਡੀਕਲ ਅਤੇ ਸਿਹਤ ਵਿਭਾਗ ਬੁਲਾਰਾ ਨੇ ਸੋਮਵਾਰ ਨੂੰ ਦੱਸਿਆ ਕਿ ਜੈਪੁਰ ਦੇ ਸਵਾਈਮਾਨ ਸਿੰਘ ਹਸਪਤਾਲ 'ਚ ਇਕ ਵਿਅਕਤੀ ਦੀ ਜਾਂਚ ਦੌਰਾਨ ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰੋਗੀ ਦੇ ਨਮੁਨਿਆਂ ਦੀ ਜਾਂਚ ਲਈ ਸਵਾਈ ਮਾਨ ਸਿੰਘ ਕਾਲਜ ਦੀ ਪ੍ਰੋਗਸ਼ਾਲਾ 'ਚ ਭੇਜਿਆ ਗਿਆ ਹੈ। ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਇਰਸ ਨਾਲ ਸ਼ੱਕੀ ਰੂਪ ਤੋਂ ਪੀੜਤ ਰੋਗੀ ਨੂੰ ਹਸਪਤਾਲ 'ਚ ਨਿਗਰਾਨੀ 'ਚ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਅਤੇ ਤੇਲੰਗਾਨਾ ਤੋਂ ਬਾਅਦ ਜੈਪੁਰ 'ਚ ਵੀ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਨਾਲ ਹੁਣ ਭਾਰਤ 'ਚ ਅਜਿਹੇ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ।
ਭਾਰਤੀ ਪੁਰਸ਼ਾਂ ਤੋਂ ਜ਼ਿਆਦਾ ਔਰਤਾਂ ਦੇ ਐਕਸਟਰਾ ਮੈਰਿਟਲ ਅਫੇਅਰ : ਸਰਵੇ
NEXT STORY