ਨੈਸ਼ਨਲ ਡੈਸਕ- ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਜਿੱਥੇ ਲੱਖਾਂ ਲੋਕ ਇਸ ਖਤਰਨਾਕ ਵਾਇਰਸ ਨਾਲ ਜੂਝ ਰਹੇ ਹਨ ਤਾਂ ਉੱਥੇ ਹੀ ਇਕ ਸ਼ਖਸ ਅਜਿਹਾ ਵੀ ਹੈ, ਜਿਸ ਦੀ ਇਸ ਮਹਾਮਾਰੀ ਨੇ ਜ਼ਿੰਦਗੀ ਹੀ ਬਦਲ ਦਿੱਤੀ। ਜਿਸ ਚੀਜ਼ ਦਾ ਉਹ ਸਾਲਾਂ ਤੋਂ ਸੁਫ਼ਨਾ ਦੇਖ ਰਹੇ ਸਨ ਤਾਂ ਮਿੰਟਾਂ 'ਚ ਪੂਰਾ ਹੋ ਗਿਆ।
ਅਸੀਂ ਗੱਲ ਕਰ ਰਹੇ ਹਾਂ ਹੈਦਰਾਬਾਦ ਦੇ ਮੁਹੰਮਦ ਨੁਰੂਦੀਨ (51) ਜੋ 33 ਸਾਲਾਂ ਤੋਂ 10ਵੀਂ ਦੀ ਪ੍ਰੀਖਿਆ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹਰ ਵਾਰ ਉਹ ਅਸਫ਼ਲ ਰਹਿ ਜਾਂਦੇ ਸਨ। ਹੁਣ ਕੋਰੋਨਾ ਕਾਲ 'ਚ ਉਨ੍ਹਾਂ ਦੀ ਕਿਸਮਤ ਪਲਟ ਗਈ ਅਤੇ ਆਖਰਕਾਰ ਉਹ 10ਵੀਂ ਦੀ ਪ੍ਰੀਖਿਆ 'ਚ ਪਾਸ ਹੋ ਗਏ। ਦਰਅਸਲ ਸਰਕਾਰ ਵਲੋਂ 10ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਗਿਆ ਹੈ, ਜਿਸ ਨਾਲ ਨੁਰੂਦੀਨ ਦਾ 33 ਸਾਲ ਪੁਰਾਣਾ ਸੁਫ਼ਨਾ ਸਾਕਾਰ ਹੋ ਗਿਆ।
ਮੁਹੰਮਦ ਨੁਰੂਦੀਨ ਨੇ ਇਸ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਮੈਂ 1987 ਤੋਂ 10ਵੀਂ ਦੀ ਪ੍ਰੀਖਿਆ ਲਗਾਤਾਰ ਦੇ ਰਿਹਾ ਹਾਂ। ਅੰਗਰੇਜ਼ੀ 'ਚ ਕਮਜ਼ੋਰ ਹੋਣ ਕਾਰਨ ਮੈਂ ਹਰ ਸਾਲ ਫੇਲ ਹੋ ਜਾਂਦਾ ਸੀ ਪਰ ਇਸ ਵਾਰ ਮੈਂ ਪਾਸ ਹੋ ਗਿਆ ਹਾਂ, ਕਿਉਂਕਿ ਇਸ ਕੋਵਿਡ-19 ਕਾਰਨ ਸਰਕਾਰ ਨੇ ਛੋਟ ਦੇ ਦਿੱਤੀ ਹੈ। ਨੁਰੂਦੀਨ ਨੇ ਸਰਕਾਰੀ ਨੌਕਰੀ ਕਰਨੀ ਸੀ, ਜਿਸ ਲਈ 10ਵੀਂ ਪਾਸ ਕਰਨਾ ਜ਼ਰੂਰੀ ਹੈ, ਇਸ ਲਈ ਉਹ ਹਰ ਸਾਲ ਪ੍ਰੀਖਿਆ ਦਿੰਦੇ ਰਹੇ।
ਵੱਡੀ ਖ਼ਬਰ- ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ BS-4 ਵਾਹਨਾਂ ਦੀ ਰਜਿਸਟਰੀ 'ਤੇ ਲਗਾਈ ਪਾਬੰਦੀ
NEXT STORY