ਬਿਜਨੌਰ (ਉੱਤਰ ਪ੍ਰਦੇਸ਼)- ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਕਾਬੂ ਕਰਨ ਲਈ ਦੇਸ਼ ਭਰ 'ਚ ਲਾਗੂ ਲਾਕਡਾਊਨ ਕਾਰਨ ਜਦੋਂ ਲਾੜਾ-ਲਾੜੀ ਨੂੰ ਇਕ-ਦੂਜੇ ਦੇ ਸੂਬੇ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਆਪਣੇ-ਆਪਣੇ ਸੂਬੇ ਦੀ ਸਰਹੱਦ 'ਤੇ ਹੀ ਨਿਕਾਹ ਕਰ ਕੇ ਇਕ-ਦੂਜੇ ਨੂੰ ਕਬੂਲ ਕੀਤਾ। ਉਤਰਾਖੰਡ ਦੇ ਟਿਹਰੀ 'ਚ ਕੋਠੀ ਕਾਲੋਨੀ ਦੇ ਮੁਹੰਮਦ ਫੈਸਲ ਦਾ ਨਿਕਾਹ ਉੱਤਰ ਪ੍ਰਦੇਸ਼ 'ਚ ਬਿਜਨੌਰ ਦੇ ਨਗੀਨਾ ਦੀ ਆਇਸ਼ਾ ਤੋਂ ਬੁੱਧਵਾਰ ਨੂੰ ਹੋਣਾ ਤੈਅ ਹੋਇਆ ਸੀ।
ਆਇਸ਼ਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬਾਰਾਤ ਬੁੱਧਵਾਰ ਨੂੰ ਆਉਣੀ ਸੀ ਪਰ ਲਾਕਡਾਊਨ ਕਾਰਨ ਲਾੜਾ ਪੱਖ ਨੂੰ ਉੱਤਰ ਪ੍ਰਦੇਸ਼ 'ਚ ਆਉਣ ਦੀ ਮਨਜ਼ੂਰੀ ਨਹੀਂ ਮਿਲ ਸਕੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪੱਖ ਤੈਅ ਕੀਤੀ ਗਈ ਤਾਰੀਕ 'ਤੇ ਹੀ ਨਿਕਾਹ ਕਰਨਾ ਚਾਹੁੰਦੇ ਸਨ, ਇਸ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਦੋਹਾਂ ਸੂਬਿਆਂ ਦੀ ਸਰਹੱਦ 'ਤੇ ਨਿਕਾਹ ਪੜ੍ਹਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਦੋਹਾਂ ਸੂਬਿਆਂ ਦੀ ਪੁਲਸ ਵੀ ਮੌਜੂਦ ਰਹੀ।
ਦਿੱਲੀ ਹਾਈ ਕੋਰਟ ਦੀਆਂ ਸਾਰੀਆਂ 'ਬੈਂਚ' ਕੱਲ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਨਗੀਆਂ ਸੁਣਵਾਈ
NEXT STORY