ਗੋਰਖਪੁਰ— ਕੋਰੋਨਾ ਵਾਇਰਸ ਹੁਣ ਉੱਤਰ ਪ੍ਰਦੇਸ਼ 'ਚ ਵੀ ਪੈਰ ਪਸਾਰ ਰਿਹਾ ਹੈ। ਪ੍ਰਦੇਸ਼ 'ਚ ਕੋਰੋਨਾ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬਸਤੀ ਜ਼ਿਲੇ ਦੇ 25 ਸਾਲ ਦੇ ਕੋਰੋਨਾ ਇਨਫੈਕਟਡ ਨੌਜਵਾਨ ਦੀ ਗੋਰਖਪੁਰ 'ਚ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਮੌਤ 2 ਦਿਨ ਪਹਿਲਾਂ ਹੀ ਹੋ ਗਈ ਹੈ। ਨੌਜਵਾਨ ਦੀ ਮੌਤ 2 ਦਿਨ ਪਹਿਲਾਂ ਹੀ ਹੋ ਗਈ ਸੀ, ਬੁੱਧਵਾਰ ਨੂੰ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਮੇਰਠ 'ਚ 72 ਸਾਲ ਦੇ ਕੋਰੋਨਾ ਇਨਫੈਕਟਡ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮੇਰਠ 'ਚ ਹਾਲੇ ਪੁਸ਼ਟੀ ਹੋਣੀ ਬਾਕੀ ਹੈ। ਦੱਸਣਯੋਗ ਹੈ ਕਿ ਯੂ.ਪੀ. 'ਚ ਕੋਰੋਨਾ ਵਾਇਰਸ ਦੇ ਮਰੀਜ਼ 100 ਦੇ ਪਾਰ ਹੋ ਚੁਕੇ ਹਨ। ਇਸ 'ਚ ਸਭ ਤੋਂ ਵਧ ਮਾਮਲੇ ਨੋਇਡਾ ਤੋਂ ਹਨ।
2 ਦਿਨ ਪਹਿਲਾਂ ਹੋਈ ਸੀ ਮੌਤ
ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ.) ਦੇ ਬੁਲਾਰੇ ਡਾ. ਸੁਧੀਰ ਸਿੰਘ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਗੋਰਖਪੁਰ ਤੋਂ ਜਿਸ 25 ਸਾਲ ਦੇ ਨੌਜਵਾਨ ਦੀ ਰਿਪੋਰਟ ਆਈ ਸੀ, ਉਹ ਪਾਜ਼ੀਟਿਵ ਹੈ। ਉਹ ਬਸਤੀ ਦੇ ਗਾਂਧੀਨਗਰ ਇਲਾਕੇ ਦਾ ਰਹਿਣ ਵਾਲਾ ਸੀ। ਨੌਜਵਾਨ ਨੂੰ ਐਤਵਾਰ ਨੂੰ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਸੀ। ਸੋਮਵਾਰ ਦੀ ਸਵੇਰ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਸਾਹ ਲੈਣ 'ਚ ਤਕਲੀਫ਼ ਸੀ। ਮੌਤ ਤੋਂ ਬਾਅਦ ਸਟਾਫ ਨੇ ਦੱਸਿਆ ਕਿ ਉਸ ਦੇ ਅੰਦਰ ਕੋਰੋਨਾ ਦੇ ਲੱਛਣ ਸਨ।
ਮ੍ਰਿਤਕ ਦੀ ਬੁੱਧਵਾਰ ਨੂੰ ਰਿਪੋਰਟ ਪਾਜ਼ੀਟਿਵ ਪਾਈ ਗਈ
ਕੇ.ਜੀ.ਐੱਮ.ਯੂ. ਬੁਲਾਰੇ ਡਾ. ਸੁਧੀਰ ਸਿੰਘ ਨੇ ਦੱਸਿਆ ਕਿ ਸਲਾਈਵਾ ਦਾ ਨਮੂਨਾ ਟੈਸਟ ਲਈ ਪਹਿਲੇ ਬੀ.ਆਰ.ਡੀ. ਮੈਡੀਕਲ ਕਾਲਜ ਦੀ ਲੈਬ 'ਚ ਭੇਜਿਆ ਗਿਆ। ਉੱਥੋਂ ਵੀ ਰੀਐਕਟਿਵ ਆਇਆ। ਪੁਸ਼ਟੀ ਲਈ ਮੰਗਲਵਾਰ ਨੂੰ ਕੇ.ਜੀ.ਐੱਮ.ਯੂ. ਭੇਜਿਆ ਗਿਆ। ਬੁੱਧਵਾਰ ਦੀ ਸਵੇਰ ਪਾਜ਼ੀਟਿਵ ਰਿਪੋਰਟ ਆਈ ਹੈ। ਬੁਲਾਰੇ ਸੁਧੀਰ ਸਿੰਘ ਨੇ ਦੱਸਿਆ ਕਿ ਰਿਪੋਰਟ ਪਾਜ਼ੀਟਿਵ ਹੈ। ਇਸ ਬਾਰੇ ਪੂਰੀ ਜਾਣਕਾਰੀ ਗੋਰਖਪੁਰ ਦੇ ਸੀ.ਐੱਮ.ਓ. ਦੇਣਗੇ।
7 ਦਿਨਾਂ ਤੋਂ ਹਸਪਤਾਲ 'ਚ ਭਰਤੀ ਸੀ
ਇਸ ਵਿਚ ਮ੍ਰਿਤਕ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਹੁਣ ਆਈਸੋਲੇਟ ਕੀਤਾ ਜਾ ਰਿਹਾ ਹੈ। ਮੈਡੀਕਲ ਕਾਲਜ 'ਚ ਆਉਣ ਤੋਂ ਪਹਿਲਾਂ ਉਹ ਬਸਤੀ ਜ਼ਿਲੇ ਦੇ ਹਸਪਤਾਲ 'ਚ 7 ਦਿਨ ਤੱਕ ਭਰਤੀ ਸੀ। ਬੀ.ਆਰ.ਡੀ. ਮੈਡੀਕਲ ਕਾਲਜ 'ਚ ਹਾਈ ਅਲਰਟ ਐਲਾਨ ਕੀਤੇ ਜਾਣ ਦੇ ਨਾਲ ਹੀ ਕਾਨਟ੍ਰੈਕਟ ਟਰੇਸਿੰਗ ਵੀ ਕੀਤੀ ਜਾ ਰਹੀ ਹੈ। ਸਟਾਫ ਨੂੰ ਪਹਿਲਾਂ ਹੀ ਆਈਸੋਲੇਟ ਕੀਤਾ ਗਿਆ ਹੈ।
ਕੋਰੋਨਾ ਸੰਕਟ: ਦਲਾਈਲਾਮਾ ਨੇ PM ਮੋਦੀ ਨੂੰ ਲਿਖੀ ਚਿੱਠੀ
NEXT STORY