ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ‘ਕਰੂਜ਼ ਜਹਾਜ਼ ਡਾਇਮੰਡ ਪਿ੍ਰਸੰਸ’ ’ਚ ਸਵਾਰ 119 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਖਾਸ ਜਹਾਜ਼ ਵੀਰਵਾਰ ਸਵੇਰੇ ਨਵੀਂ ਦਿੱਲੀ ਪੁੱਜਾ। ਏਅਰ ਇੰਡੀਆ ਦੇ ਇਸ ਸਪੈਸ਼ਲ ਜਹਾਜ਼ ’ਚ 119 ਭਾਰਤੀਆਂ ਦੇ ਇਲਾਵਾ ਸ਼੍ਰੀਲੰਕਾ, ਨੇਪਾਲ, ਦੱਖਣੀ ਅਫਰੀਕਾ ਅਤੇ ਪੇਰੂ ਦੇ 5 ਨਾਗਰਿਕਾਂ ਨੂੰ ਵੀ ਲਿਆਂਦਾ ਗਿਆ ਹੈ। ਆਪਣੇ ਅਤੇ ਗੁਆਂਢੀ ਦੇਸ਼ਾਂ ਦੇ ਨਾਗਰਿਕਾਂ ਨੂੰ ਸਫਲਤਾਪੂਰਵਰਕ ਲਿਆਉਣ ਲਈ ਭਾਰਤ ਸਰਕਾਰ ਨੇ ਜਾਪਾਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ,‘‘ਜਾਪਾਨ ’ਚ ਕੋਰੋਨਾ ਵਾਇਰਸ ਨਾਲ ਪੀੜਤ ਡਾਇਮੰਡ ਕਰੂਜ਼ ਜਹਾਜ਼ ’ਤੇ ਫਸੇ ਭਾਰਤ ਦੇ 119 ਅਤੇ ਸ਼੍ਰੀਲੰਕਾ, ਨੇਪਾਲ, ਦੱਖਣੀ ਅਫਰੀਕਾ ਤੇ ਪੇਰੂ ਦੇ 5 ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਤੁਰੰਤ ਟੋਕੀਓ ਤੋਂ ਨਵੀਂ ਦਿੱਲੀ ਪੁੱਜਾ ਹੈ। ਵਿਦੇਸ਼ ਮੰਤਰੀ ਨੇ ਜਾਪਾਨੀ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਏਅਰ ਇੰਡੀਆ ਨੂੰ ਧੰਨਵਾਦ ਕੀਤਾ ਹੈ।
ਦੱਸ ਦਈਏ ਕਿ ਜਾਪਾਨ ’ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਕਾਰਨ ਇਸ ਜਹਾਜ਼ ਨੂੰ ਸਮੁੰਦਰੀ ਤਟ ’ਤੇ ਵੱਖਰਾ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,715 ਹੋ ਗਈ ਹੈ ਅਤੇ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਵਧ ਕੇ 80,000 ਹੋ ਚੁੱਕੀ ਹੈ ਅਤੇ ਹੁਣ ਤਕ 30 ਤੋਂ ਵਧੇਰੇ ਦੇਸ਼ਾਂ ’ਚ ਇਸ ਦੇ ਮਾਮਲੇ ਦਰਜ ਕੀਤੇ ਗਏ ਹਨ।
ਭਾਰਤ ਹੈ ਮਹਾਨ, ਯਾਤਰਾ ਰਹੀ ਕਾਫੀ ਸਫਲ : ਟਰੰਪ
NEXT STORY