ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਲਈ ਪੀ.ਪੀ.ਈ. ਕਿਟਸ ਬਹੁਤ ਜ਼ਰੂਰੀ ਹੈ। ਦਿੱਲੀ ਏਮਜ਼ ਹਸਪਤਾਲ ਨੇ ਮੇਰਠ ਦੀ ਇਕ ਕੰਪਨੀ ਨੂੰ ਇਸ ਦਾ ਆਰਡਰ ਦਿੱਤਾ ਹੈ। ਏਮਜ਼ ਦਿੱਲੀ 'ਚ ਸਪਲਾਈ ਕਰਨ ਲਈ ਪੀ.ਪੀ.ਈ. (ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ) ਕਿਟਸ ਹੰਸ ਇੰਜੀਨੀਅਰਿੰਗ ਵਰਕਸ 'ਚ ਤੇਜ਼ੀ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਕੰਪਨੀ ਦੇ ਡਾਇਰੈਕਟਰ ਨੇ ਕਿਹਾ,''ਏਮਜ਼ ਦਿੱਲੀ ਨੇ 1.5 ਲੱਖ ਪੀ.ਪੀ.ਈ. ਕਿਟਸ ਦਾ ਆਰਡਰ ਦਿੱਤਾ ਸੀ। ਅਸੀਂ ਇਨਾਂ 'ਚੋਂ 80 ਹਜ਼ਾਰ ਪੀ.ਪੀ.ਈ. ਕਿਟਸ ਦੀ ਸਪਲਾਈ ਕਰ ਚੁਕੇ ਹਾਂ, ਬਾਕੀ ਰਹਿ ਗਈਆਂ ਕਿਟਸ ਅਸੀਂ ਇਕ ਹਫ਼ਤੇ 'ਚ ਮੁਹੱਈਆ ਕਰਵਾ ਦੇਵਾਂਗੇ।''
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਸੀ.ਈ./ਐੱਫ.ਡੀ.ਏ. ਤੋਂ ਮਾਨਤਾ ਪ੍ਰਾਪਤ ਪੀ.ਪੀ.ਈ. ਹੀ ਖਰੀਦ ਰਹੇ ਹਨ। ਹਾਲਾਂਕਿ ਸਰਕਾਰ ਨੂੰ ਕਈ ਕੰਸਾਈਨਮੈਂਟਸ (ਖੇਪ) ਡੋਨੇਸ਼ਨ ਦੇ ਤੌਰ 'ਤੇ ਵੀ ਮਿਲੇ ਹਨ, ਜੋ ਕੁਆਲਿਟੀ ਟੈਸਟ 'ਚ ਸਹੀ ਨਹੀਂ ਪਾਏ ਗਏ ਅਤੇ ਅਜਿਹੇ 'ਚ ਉਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।
ਲਾਕਡਾਊਨ ਦੌਰਾਨ ਸਵੇਰ ਦੀ ਸੈਰ 'ਤੇ ਨਿਕਲੇ ਲੋਕ, ਪੁਲਸ ਨੇ ਕਰਵਾਇਆ ਅਨੋਖਾ ਕੰਮ (ਵੀਡੀਓ)
NEXT STORY