ਨਵੀਂ ਦਿੱਲੀ- ਰਾਜਧਾਨੀ 'ਚ ਕੋਰੋਨਾ ਵਿਰੁੱਧ ਸਿੱਧੀ ਜੰਗ ਲੜਨ ਵਾਲੇ ਡਾਕਟਰਾਂ ਨੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉੱਤਰੀ ਦਿੱਲੀ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੇ ਇਕ ਯੂਨੀਅਨ ਨੇ ਪੀ.ਐੱਮ. ਨੂੰ ਪੱਤਰ ਲਿਖ ਕੇ ਆਵਾਜ਼ ਚੁੱਕੀ ਹੈ। ਪੱਤਰ ਰਾਹੀਂ ਕਿਹਾ ਗਿਆ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ, ਅਸੀਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬਹੁਤ ਹੀ ਤਣਾਅਪੂਰਨ ਹਾਲਤ 'ਚ ਕੰਮ ਕਰ ਰਹੇ ਹਾਂ। ਇਹ ਪੱਤਰ ਨਗਰ ਨਿਗਮ ਡਾਕਟਰਜ਼ ਐਸੋਸੀਏਸ਼ਨ ਨੇ ਪਿਛਲੇ ਹਫਤੇ ਈ-ਮੇਲ ਤੋਂ ਭੇਜਿਆ ਸੀ। ਇਹ ਐਸੋਸੀਏਸ਼ਨ ਉਦੋਂ ਬਣੀ ਸੀ, ਜੋਂ ਨਿਗਮ ਤਿੰਨ ਹਿੱਸਿਆਂ 'ਚ ਨਹੀਂ ਵੰਡਿਆ ਸੀ। ਹਾਲਾਂਕਿ ਇਸ 'ਤੇ ਉੱਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਡਾ.ਆਰ.ਆਰ. ਗੌਤਮ ਨੇ ਕਿਹਾ ਕਿ ਸਾਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ ਅਤੇ ਡਾਕਟਰ ਦੇ ਤੌਰ 'ਤੇ ਅਸੀਂ ਮਰੀਜ਼ਾਂ ਦੀ ਸੇਵਾ ਕਰਨ ਦਾ ਆਪਣਾ ਕਰਤੱਵ ਜਾਣਦੇ ਹਾਂ। ਅਸੀਂ ਜ਼ਿਆਦਾ ਕੁਝ ਨਹੀਂ ਸਿਰਫ਼ ਆਪਣੀ ਤਨਖਾਹ ਮੰਗ ਕਰ ਰਹੇ ਹਾਂ। ਦੂਜੇ ਪਾਸੇ ਕੋਰੋਨਾ ਵਿਰੁੱਧ ਸਿੱਧੀ ਜੰਗ ਲੜ ਰਹੇ ਕੋਵਿਡ-19 ਯੋਧਿਆਂ ਲਈ ਵੀ ਕੇਜਰੀਵਾਲ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਕੋਰੋਨਾ ਯੋਧੇ ਜੇਕਰ ਕੋਵਿਡ-19 ਨਾਲ ਬੀਮਾਰ ਹੁੰਦਾ ਹੈ ਤਾਂ ਫਾਈਵ ਸਟਾਰ 'ਚ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ। ਉਨਾਂ ਲਈ ਫਾਈਵ ਸਟਾਰ ਹੋਟਲ 'ਚ ਕੁਆਰੰਟੀਨ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਕਿਸੇ ਦੇ ਸ਼ਹੀਦ ਹੋਣ 'ਤੇ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ।
ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY