ਨਵੀਂ ਦਿੱਲੀ/ਵਾਸ਼ਿੰਗਟਨ- ਹਾਲ ਹੀ ਵਿਚ ਇਕ ਕਿਤਾਬ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਦਾਅਵਾ ਕੀਤਾ ਗਿਆ ਸੀ ਕਿ 40 ਸਾਲ ਪਹਿਲਾਂ ਲਿਖੀ ਗਈ ਇਸ ਕਿਤਾਬ ਵਿਚ ਕੋਰੋਨਾਵਾਇਰਸ ਦਾ ਜ਼ਿਕਰ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ 40 ਸਾਲ ਪਹਿਲਾਂ ਲੇਖਕ ਨੇ ਆਪਣੀ ਕਿਤਾਬ ਵਿਚ ਕੋਰੋਨਾਵਾਇਰਸ ਦੀ ਭਵਿੱਖਬਾਣੀ ਕੀਤੀ ਸੀ। ਪਰ ਹੁਣ ਇਕ ਹੋਰ ਕਿਤਾਬ ਵਿਚ ਕੋਰੋਨਾਵਾਇਰਸ ਦੀ ਭਵਿੱਖਬਾਣੀ ਦਾ ਦਾਅਵਾ ਕਰਨ ਦੀ ਗੱਲ ਸਾਹਮਣੇ ਆਈ ਹੈ।
ਪਹਿਲਾਂ ਜੋ ਕਿਤਾਬ ਵਾਇਰਲ ਹੋਈ ਸੀ, ਉਸ ਦਾ ਨਾਂ 'ਦ ਆਈ ਆਫ ਡਾਰਕਨੈੱਸ' ਹੈ। ਇਹ ਕਿਤਾਬ ਸਾਲ 1981 ਵਿਚ ਡੀਨ ਕੋਨਟੋਜ ਨਾਂ ਦੇ ਲੇਖਕ ਨੇ ਲਿਖੀ ਸੀ। ਇਕ ਥ੍ਰਿਲਰ ਨਾਵਲ ਦੇ ਰੂਪ ਵਿਚ ਇਹ ਬਹੁਤ ਪ੍ਰਸਿੱਧ ਵੀ ਹੋਈ ਸੀ। ਲੇਖਕ ਨੇ ਇਸ ਕਿਤਾਬ ਵਿਚ 'ਵੁਹਾਨ-400' ਨਾਂ ਦੇ ਇਕ ਵਾਇਰਸ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਵੁਹਾਨ ਦੇ ਸ਼ਹਿਰ ਦੇ ਬਾਹਰ ਇਕ ਆਰ.ਡੀ.ਐਨ.ਏ. ਪ੍ਰਯੋਗਸ਼ਾਲਾ ਵਿਚ ਬਣਾਉਣ ਦੀ ਗੱਲ ਕਹੀ ਗਈ ਸੀ। 'ਵੁਹਾਨ-400' ਨਾਂ ਦਾ ਇਹ ਜੈਵਿਕ ਹਥਿਆਰ 400 ਲੋਕਾਂ ਦੇ ਮਾਈਕ੍ਰੋਗੈਨਿਜਮ ਨੂੰ ਮਿਲਾ ਕੇ ਬਣਾਇਆ ਗਿਆ ਸੀ। ਇਸ ਕਿਤਾਬ ਵਿਚ ਲਿਖੀਆਂ ਗਈਆਂ ਗੱਲਾਂ ਨੂੰ ਕੋਰੋਨਾਵਾਇਰਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
'ਐਂਡ ਆਫ ਡੇਜ਼: ਪ੍ਰੀਡਿਕਸ਼ਨ ਐਂਡ ਪ੍ਰੋਫੇਸੀਜ਼ ਅਬਾਊਟ ਦ ਐਂਡ ਆਫ ਦਾ ਵਰਲਡ'
ਹਾਲਾਂਕਿ ਇਹ ਸਿਰਫ ਇਕਲੌਤੀ ਕਿਤਾਬ ਨਹੀਂ ਹੈ, ਜਿਸ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਗਿਆ ਹੋਵੇ। ਹੁਣ ਇਕ ਨਵੀਂ ਕਿਤਾਬ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਚ ਕੋਰੋਨਾਵਾਇਰਸ ਨੂੰ ਲੈ ਕੇ 12 ਸਾਲ ਪਹਿਲਾਂ ਹੀ ਦਾਅਵਾ ਕੀਤਾ ਜਾ ਚੁੱਕਿਆ ਹੈ। ਇਸ ਕਿਤਾਬ ਦਾ ਨਾਂ ਹੈ 'ਐਂਡ ਆਫ ਡੇਜ਼: ਪ੍ਰੀਡਿਕਸ਼ਨ ਐਂਡ ਪ੍ਰੋਫੇਸੀਜ਼ ਅਬਾਊਟ ਦ ਐਂਡ ਆਫ ਦਾ ਵਰਲਡ'। ਇਸ ਦੀ ਲੇਖਕਾ ਸਿਲਵੀਆ ਬ੍ਰਾਊਨ ਹੈ। ਉਥੇ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਿਤਾਬ ਵਿਚ ਕੋਰੋਨਾਵਾਇਰਸ ਦੇ ਪੈਦਾ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਇਹ ਕਿਤਾਬ 2008 ਵਿਚ ਪਬਲਿਸ਼ ਹੋਈ ਸੀ।
ਇਸ ਕਿਤਾਬ ਦਾ ਇਕ ਹਿੱਸਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਕਿਤਾਬ ਦੇ ਵਾਇਰਲ ਹਿੱਸੇ ਵਿਚ ਲਿਖਿਆ ਗਿਆ ਹੈ ਕਿ ਸਾਲ 2020 ਦੇ ਤਕਰੀਬਨ ਇਕ ਗੰਭੀਰ ਨਿਮੋਨੀਆ ਜਿਹੀ ਬੀਮਾਰੀ ਦੁਨੀਆਭਰ ਵਿਚ ਫੈਲ ਜਾਵੇਗੀ, ਜੋ ਕਿ ਫੇਫੜਿਆਂ ਤੇ ਇਸ ਦੇ ਨੇੜੇ ਦੀਆਂ ਨਲੀਆਂ 'ਤੇ ਸਿੱਧਾ ਹਮਲਾ ਕਰੇਗੀ। ਹਾਲਾਂਕਿ ਇਸ ਕਿਤਾਬ ਦੇ ਵਾਇਰਲ ਹਿੱਸੇ ਵਿਚ ਇਹ ਗੱਲ ਵੀ ਲਿਖੀ ਗਈ ਹੈ ਕਿ ਜਿੰਨੀ ਜਲਦੀ ਇਹ ਬੀਮਾਰੀ ਆਵੇਗੀ, ਉਨੀਂ ਹੀ ਤੇਜ਼ੀ ਨਾਲ ਇਹ ਬੀਮਾਰੀ ਗਾਇਬ ਵੀ ਹੋ ਜਾਵੇਗੀ।
ਉਥੇ ਹੀ ਇਸ ਕਿਤਾਬ ਦੀ ਗੱਲ ਬਹੁਤ ਹੱਦ ਤੱਕ ਕੋਰੋਨਾਵਾਇਰਸ ਨਾਲ ਮਿਲਦੀ ਜੁਲਦੀ ਹੈ। ਕੋਰੋਨਾਵਾਇਰਸ ਨੇ ਵੀ ਸਾਲ 2020 ਵਿਚ ਹੀ ਲੋਕਾਂ ਨੂੰ ਬਹੁਤ ਜਲਦੀ ਆਪਣੀ ਲਪੇਟ ਵਿਚ ਲਿਆ ਹੈ। ਉਥੇ ਹੀ ਕਿਤਾਬ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬੀਮਾਰੀ ਜਿੰਨੀ ਤੇਜ਼ੀ ਨਾਲ ਫੈਲੇਗੀ, ਉਨੀਂ ਹੀ ਤੇਜ਼ੀ ਨਾਲ ਖਤਮ ਵੀ ਹੋ ਜਾਵੇਗੀ। ਅਜਿਹੇ ਦਾਅਵਿਆਂ ਨੂੰ ਦੇਖਦਿਆਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੋਰੋਨਾਵਾਇਰਸ ਦਾ ਖਾਤਮਾ ਵੀ ਜਲਦੀ ਹੀ ਹੋ ਜਾਵੇਗਾ।
ਕਿੰਨੇ ਲੋਕ ਵਾਇਰਸ ਦੀ ਲਪੇਟ 'ਚ
ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਦੁਨੀਆ ਦੇ ਕਈ ਦੇਸ਼ਾਂ ਵਿਚ ਦਹਿਸ਼ਤ ਮਚਾਈ ਹੋਈ ਹੈ। ਦੁਨੀਆਭਰ ਵਿਚ ਇਸ ਵਾਇਰਸ ਕਾਰਨ 3286 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਹਨਾਂ ਵਿਚ 3015 ਮਾਮਲੇ ਚੀਨ ਦੇ ਹਨ। ਇਸ ਦੇ ਨਾਲ ਹੀ ਦੁਨੀਆਭਰ ਵਿਚ ਵਾਇਰਸ ਦੇ 95,488 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 57,975 ਲੋਕ ਠੀਕ ਹੋਏ ਹਨ।
ਇਹ ਵੀ ਪੜ੍ਹੋ- ਦੁਬਈ: ਭਾਰਤੀ ਵਿਦਿਆਰਥੀ 'ਚ ਕੋਵਿਡ-19 ਦੀ ਪੁਸ਼ਟੀ, ਮਾਪੇ ਵੀ ਹਨ ਹਸਪਤਾਲ ਦਾਖਲ
20 ਮਾਰਚ ਨੂੰ ਹੋਵੇਗੀ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ, ਡੈੱਥ ਵਾਰੰਟ ਜਾਰੀ
NEXT STORY