ਨੈਸ਼ਨਲ ਡੈਸਕ- ਗਾਜ਼ੀਆਬਾਦ ਦੇ 31 ਸਾਲਾ ਹਰੀਸ਼ ਰਾਣਾ ਲਈ 2013 'ਚ ਹੋਏ ਇਕ ਹਾਦਸੇ ਤੋਂ ਬਾਅਦ ਪਿਛਲੇ 13 ਸਾਲਾਂ ਤੋਂ ਸਿਰਫ਼ ਖ਼ਾਮੋਸ਼ੀ ਅਤੇ ਦਰਦ ਹੀ ਰਿਹਾ ਹੈ। ਹਰੀਸ਼ ਇਸ ਵੇਲੇ ਦਿੱਲੀ ਦੇ ਏਮਜ਼ (AIIMS) ਹਸਪਤਾਲ 'ਚ ਦਾਖ਼ਲ ਹੈ, ਜਿੱਥੇ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਤੋਂ ਬਾਅਦ ਉਸ ਦੀ ਅੰਤਿਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਏਮਜ਼ ਦਿੱਲੀ ਨੇ ਹਰੀਸ਼ ਰਾਣਾ ਨੂੰ 'ਪੈਸਿਵ ਯੂਥਨੇਸ਼ੀਆ' (ਨਿਸ਼ਕਿਰਿਆ ਇੱਛਾ ਮੌਤ) ਦੇਣ ਲਈ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਦਾ ਪ੍ਰੋਟੋਕੋਲ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਕਿਰਿਆ ਦੀ ਦੇਖ-ਰੇਖ ਲਈ ਡਾ. ਸੀਮਾ ਮਿਸ਼ਰਾ ਦੀ ਪ੍ਰਧਾਨਗੀ ਹੇਠ ਨਿਊਰੋਸਰਜਰੀ, ਮਨੋਚਿਕਿਤਸਾ ਅਤੇ ਹੋਰ ਵਿਭਾਗਾਂ ਦੇ ਡਾਕਟਰਾਂ ਦੀ ਇਕ ਵਿਸ਼ੇਸ਼ ਮੈਡੀਕਲ ਟੀਮ ਬਣਾਈ ਗਈ ਹੈ। ਸੂਤਰਾਂ ਅਨੁਸਾਰ ਇਸ ਪੂਰੀ ਪ੍ਰਕਿਰਿਆ 'ਚ ਲਗਭਗ 2 ਤੋਂ ਤਿੰਨ ਹਫ਼ਤੇ ਲੱਗ ਸਕਦੇ ਹਨ।
ਹਸਪਤਾਲ ਦੇ ਪ੍ਰੋਟੋਕੋਲ ਅਨੁਸਾਰ, ਹਰੀਸ਼ ਨੂੰ ਟਿਊਬ ਰਾਹੀਂ ਦਿੱਤਾ ਜਾਣ ਵਾਲਾ ਭੋਜਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ ਅਤੇ ਅੱਜ ਤੋਂ ਪਾਣੀ ਦੇਣਾ ਵੀ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਭੋਜਨ ਵਾਲੀ ਟਿਊਬ ਸਰੀਰ 'ਚੋਂ ਕੱਢੀ ਨਹੀਂ ਜਾਵੇਗੀ, ਪਰ ਉਸ 'ਤੇ ਕੈਪ ਲਗਾ ਦਿੱਤੀ ਜਾਵੇਗੀ। ਹਰੀਸ਼ ਨੂੰ ਪਹਿਲਾਂ ਹੀ ਕੋਈ ਆਕਸੀਜਨ ਸਪੋਰਟ ਨਹੀਂ ਦਿੱਤਾ ਜਾ ਰਿਹਾ ਸੀ। ਮਾਹਿਰ ਡਾਕਟਰਾਂ ਅਨੁਸਾਰ, ਇਸ ਪ੍ਰਕਿਰਿਆ ਦੌਰਾਨ ਮਰੀਜ਼ ਨੂੰ 'ਪੈਲੀਏਟਿਵ ਸੈਡੇਸ਼ਨ' (ਨਸ਼ੀਲੀ ਦਵਾਈ) ਦਿੱਤੀ ਜਾਂਦੀ ਹੈ ਤਾਂ ਜੋ ਉਸ ਨੂੰ ਕੋਈ ਤਕਲੀਫ਼ ਜਾਂ ਦਰਦ ਨਾ ਹੋਵੇ। ਇਸ ਦਾ ਮੁੱਖ ਉਦੇਸ਼ ਬਣਾਉਟੀ ਜੀਵਨ ਸਹਾਇਤਾ ਪ੍ਰਣਾਲੀਆਂ ਜਿਵੇਂ ਕਿ ਪੋਸ਼ਣ ਅਤੇ ਦਵਾਈਆਂ ਨੂੰ ਹੌਲੀ-ਹੌਲੀ ਵਾਪਸ ਲੈਣਾ ਹੈ। ਹਰੀਸ਼ ਦੇ ਮਾਪਿਆਂ ਲਈ ਇਹ ਸਮਾਂ ਬਹੁਤ ਔਖਾ ਹੈ, ਪਰ ਉਨ੍ਹਾਂ ਕੋਲ ਆਪਣੇ ਲਾਡਲੇ ਨੂੰ ਵਿਦਾ ਕਰਨ ਤੋਂ ਇਲਾਵਾ ਹੁਣ ਕੋਈ ਹੋਰ ਚਾਰਾ ਨਹੀਂ ਬਚਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਛੇਤੀ ਕਰੋ ਆਹ ਕੰਮ, ਨਹੀਂ ਤਾਂ ਨਹੀਂ ਮਿਲੇਗਾ ਸਿਲੰਡਰ, ਸਰਕਾਰ ਨੇ ਲਾਗੂ ਕੀਤਾ ਨਵਾਂ ਨਿਯਮ
NEXT STORY