ਦੇਹਰਾਦੂਨ- ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪ੍ਰਭਾਵ ਇੰਡੀਅਨ ਮਿਲੀਟ੍ਰੀ ਅਕੈਡਮੀ (ਆਈ.ਐੱਮ.ਏ.) 'ਚ ਹੋਣ ਵਾਲੇ ਪਾਸਿੰਗ ਆਊਟ ਪਰੇਡ 'ਤੇ ਵੀ ਪਿਆ ਹੈ। ਇਸ ਸਾਲ ਦੇ ਦੇ ਪਾਸਿੰਗ ਆਊਟ ਪਰੇਡ 'ਚ ਉਮੀਦਵਾਰਾਂ ਦੇ ਮਾਤਾ-ਪਿਤਾ ਸ਼ਾਮਲ ਨਹੀਂ ਹੋਣਗੇ। ਨਾਲ ਹੀ ਪ੍ਰੋਗਰਾਮ ਵੀ ਵਿਸ਼ਾਲ ਤਰੀਕੇ ਨਾਲ ਨਹੀਂ ਮਨਾਇਆ ਜਾਵੇਗਾ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਆਈ.ਐੱਮ.ਏ. ਦੇ ਪੀ.ਆਰ.ਓ. ਲੈਫਟੀਨੈਂਟ ਕਰਨਲ ਅਮਿਤ ਡਾਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ,''ਰੱਖਿਆ ਮੰਤਰਾਲੇ ਅਤੇ ਸਿਹਤ ਮੰਤਰਾਲੇ ਦੀ ਐਡਵਾਇਜ਼ਰੀ ਨੂੰ ਫੋਲੋ ਕੀਤਾ ਜਾ ਰਿਹਾ ਹੈ। 13 ਜੂਨ ਨੂੰ ਦੇਹਰਾਦੂਨ ਦੇ ਆਈ.ਐੱਮ.ਏ. 'ਚ ਹੋਣ ਵਾਲੇ ਪਾਸਿੰਗ ਆਊਟ ਪਰੇਡ 'ਚ ਉਮੀਦਵਾਰ ਦੇ ਮਾਤਾ-ਪਿਤਾ ਸ਼ਾਮਲ ਨਹੀਂ ਹੋਣਗੇ। ਆਈ.ਐੱਮ.ਏ. ਪ੍ਰਸ਼ਾਸਨ ਨੇ ਇਹ ਫੈਸਲਾ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲਿਆ ਹੈ।''
ਦੱਸਣਯੋਗ ਹੈ ਕਿ ਆਈ.ਐੱਮ.ਏ. 'ਚ ਪ੍ਰੀ-ਮਿਲੀਟ੍ਰੀ ਟਰੇਨਿੰਗ ਦਿੱਤੀ ਜਾਂਦੀ ਹੈ ਇਸ 'ਚ ਦੇਸ਼ ਦੇ ਨਾਲ ਹੀ ਸਹਿਯੋਗੀ ਦੇਸ਼ਾਂ ਦੇ ਉਮੀਦਵਾਰ ਵੀ ਸ਼ਾਮਲ ਹੁੰਦੇ ਹਨ। 882 ਉਮੀਦਵਾਰ ਪਾਸਆਊਟ ਹੋਣਗੇ। ਇਸ ਵਾਰ ਪ੍ਰੋਗਰਾਮ ਵਿਸ਼ਾਲ ਤਰੀਕੇ ਨਾਲ ਨਾ ਹੋ ਕੇ ਸਾਦਗੀ ਭਰੇ ਤਰੀਕੇ ਨਾਲ ਮਨਾਇਆ ਜਾਵੇਗਾ। ਵਧ ਗਿਣਤੀ 'ਚ ਲੋਕਾਂ ਦੇ ਇਕੱਠੇ ਨਾ ਹੋਣ ਦੇ ਗਾਈਡਲਾਈਨਜ਼ ਦੇ ਅਧੀਨ ਉਮੀਦਵਾਰਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਸ਼ਾਮਲ ਨਹੀਂ ਹੋਣਗੇ।
ਕਾਂਗਰਸ ਦਾ ਮੋਦੀ ਸਰਕਾਰ 'ਤੇ ਤੰਜ਼- ਚਿੱਠੀ ਨਾਲ ਢਿੱਡ ਨਹੀਂ ਭਰਦਾ, ਖਾਤਿਆਂ 'ਚ ਪੈਸੇ ਭੇਜੋ
NEXT STORY