ਨਵੀਂ ਦਿੱਲੀ- ਕੋਰੋਨਾ ਕਾਲ 'ਚ ਨਵੇਂ ਸੰਸਦ ਭਵਨ ਦੇ ਨਿਰਮਾਣ ਨੂੰ ਲੈ ਕੇ ਵਿਰੋਧੀ ਧਿਰ ਦੇ ਸਵਾਲਾਂ ਵਿਚਾਲੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਉਮੀਦ ਜਤਾਈ ਕਿ ਅਕਤੂਬਰ 2022 ਤੱਕ ਸੰਸਦ ਦੀ ਬਚਤ ਤੋਂ ਹੀ ਨਵੇਂ ਸੰਸਦ ਭਵਨ ਦੇ ਨਿਰਮਾਣ ਦੀ ਲਾਗਤ ਵਸੂਲ ਹੋ ਜਾਵੇਗੀ। ਬਿਰਲਾ ਨੇ 17ਵੀਂ ਲੋਕ ਸਭਾ ਦੇ 2 ਸਾਲ ਪੂਰੇ ਹੋਣ ਮੌਕੇ ਇਕ ਪੱਤਰਕਾਰ ਸੰਮੇਲਨ ਇਕ ਸਵਾਲ 'ਤੇ ਕਿਹਾ ਕਿ ਸਾਲ 2019-20 'ਚ 151.44 ਕਰੋੜ ਰੁਪਏ ਅਤੇ ਸਾਲ 2020-21 'ਚ 249.54 ਕਰੋੜ ਰੁਪਏ ਦੀ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਕੰਟੀਨ, ਬਾਗਬਾਨੀ, ਪ੍ਰਿਟਿੰਗ ਆਦਿ 'ਚ ਹੁਣ ਤੱਕ ਕਰੀਬ 400.98 ਕਰੋੜ ਰੁਪਏ ਦੀ ਬਚਤ ਹੋਈ ਹੈ ਜੋ ਸੰਸਦ ਦੇ ਨਵੇਂ ਭਵਨ ਦੀ ਲਾਗਤ 971 ਕਰੋੜ ਰੁਪਏ ਦੇ ਲਗਭਗ ਅੱਧੇ ਦੇ ਬਰਾਬਰ ਹੈ।
ਬਿਰਲਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸੰਸਦ ਦੇ ਨਵੇਂ ਭਵਨ ਦਾ ਨਿਰਮਾਣ ਪੂਰਾ ਹੋਣ ਤੱਕ ਬਚਤ ਦੇ ਮਾਧਿਅਮ ਤੋਂ ਉਸ ਦੀ ਲਾਗਤ ਵਸੂਲ ਹੋ ਜਾਵੇਗੀ। ਨਵੇਂ ਸੰਸਦ ਭਵਨ ਦੇ ਨਿਰਮਾਣ ਨੂੰ ਲੈ ਕੇ ਵਿਰੋਧੀ ਧਿਰ ਦੇ ਦੋਸ਼ਾਂ ਅਤੇ ਸਵਾਲਾਂ ਬਾਰੇ ਪੁੱਛੇ ਜਾਣ 'ਤੇ ਬਿਰਲਾ ਨੇ ਦੱਸਿਆ ਕਿ ਸੰਸਦ ਦਾ ਨਵਾਂ ਭਵਨ ਸਾਡੇ ਅਪੀਲ 'ਤੇ ਸਰਕਾਰ ਬਣਾ ਰਹੀ ਹੈ। ਮੌਜੂਦਾ ਸੰਸਦ ਭਵਨ 'ਚ ਵਿਸਥਾਰ ਅਤੇ ਨਵੇਂ ਸਮੇਂ ਦੀ ਜ਼ਰੂਰਤ ਅਨੁਸਾਰ ਆਧੁਨਿਕੀਕਰਨ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਨਵੇਂ ਭਵਨ ਦੇ ਨਿਰਮਾਣ ਦੀ ਜ਼ਰੂਰਤ ਅਨੁਭਵ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚਾਰ ਲਈ ਬੁਲਾਈ ਗਈ ਸੰਸਦ ਦੀ ਜਨਰਲ ਪਰਪਜ਼ ਕਮੇਟੀ ਦੀ ਬੈਠਕ 'ਚ ਸਾਰੇ ਦਲਾਂ ਦੇ ਪ੍ਰਤੀਨਿਧੀ ਮੌਜੂਦ ਸਨ ਅਤੇ ਸਾਰਿਆਂ ਨੇ ਸੰਸਦ ਦੇ ਨਵੇਂ ਭਵਨ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਕਿਸੇ ਨੇ ਵੀ ਕੋਈ ਸਵਾਲ ਨਹੀਂ ਚੁੱਕਿਆ ਸੀ।
ਕੇਂਦਰ ਨੇ SC ਨੂੰ ਕਿਹਾ- ਹਾਈ ਕੋਰਟ ਨੇ ਅੱਤਵਾਦ ਰੋਕੂ ਕਾਨੂੰਨ ਨੂੰ ਸਿਰੇ ਤੋਂ ਪਲਟਿਆ, ਫੈਸਲੇ ’ਤੇ ਲਾਈ ਜਾਏ ਰੋਕ
NEXT STORY