ਨਵੀਂ ਦਿੱਲੀ- ਫੌਜ 'ਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਆਮ ਨਾਗਰਿਕਾਂ ਲਈ ਖੁਸ਼ਖਬਰੀ ਹੈ। ਜਲਦ ਹੀ ਭਾਰਤੀ ਫੌਜ ਨਾਗਰਿਕਾਂ ਨੂੰ ਤਿੰਨ ਸਾਲਾਂ ਲਈ ਫੌਜ 'ਚ ਸ਼ਾਮਲ ਹੋਣ ਦਾ ਮੌਕਾ ਦੇ ਸਕਦੀ ਹੈ। ਫੌਜ 'ਚ ਹਾਲੇ ਚੰਗੇ ਅਧਿਕਾਰੀਆਂ ਦੀ ਕਾਫ਼ੀ ਕਮੀ ਹੈ। ਫੌਜ ਇਸ ਯੋਜਨਾ ਦੇ ਅਧੀਨ ਇਸ ਕਮੀ ਨੂੰ ਪੂਰਾ ਕਰਨਾ ਚਾਹੁੰਦੀ ਹੈ। ਫੌਜ ਦੇ ਸੂਤਰਾਂ ਅਨੁਸਾਰ ਇਸ ਲਈ ਫੌਜ 'ਟੂਰ ਆਫ ਡਿਊਟੀ' ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਜਲਦ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਪ੍ਰਸਤਾਵ ਅਨੁਸਾਰ ਟੂਰ ਆਫ ਡਿਊਟੀ ਦੇ ਅਧੀਨ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਤਿੰਨ ਸਾਲ ਤੱਕ ਫੌਜ 'ਚ ਸਰਵਿਸ ਕਰਨੀ ਹੋਵੇਗੀ। ਪ੍ਰਸਤਾਵ ਬਾਰੇ ਜ਼ਿਆਦਾ ਜਾਣਕਾਰੀ ਆਉਣੀ ਹਾਲੇ ਬਾਕੀ ਹੈ।
ਟੈਲੇਂਟੇਡ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਯੋਜਨਾ
ਫੌਜ ਦੇ ਬੁਲਾਰੇ ਨੇ ਇਸ ਪ੍ਰਸਤਾਵ ਦੀ ਪੁਸ਼ਟੀ ਕੀਤੀ ਹੈ। ਯੋਜਨਾ ਦਾ ਮਕਸਦ ਫੌਜ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਹੈ। ਇਸ ਯੋਜਨਾ ਰਾਹੀਂ ਉਹ ਨੌਜਵਾਨ ਵੀ ਫੌਜ 'ਚ ਸ਼ਾਮਲ ਹੋ ਸਕਣਗੇ, ਜੋ ਕਿਸੇ ਕਾਰਨ ਪਹਿਲਾਂ ਜੁਆਇੰਨ ਨਹੀਂ ਕਰ ਸਕੇ ਸਨ।
ਹਾਲੇ 10 ਸਾਲ ਤੱਕ ਲਈ ਹੁੰਦੀ ਹੈ ਭਰਤੀ
ਮੌਜੂਦਾ ਸਮੇਂ 'ਚ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਰਾਹੀਂ ਸਭ ਤੋਂ ਘੱਟ 10 ਸਾਲਾਂ ਲਈ ਨੌਜਵਾਨਾਂ ਨੂੰ ਫੌਜ 'ਚ ਭਰਤੀ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ। ਪਹਿਲਾਂ ਇਸ ਰਾਹੀਂ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਕਾਰਜਕਾਲ 5 ਸਾਲ ਲਈ ਹੁੰਦਾ ਸੀ, ਜਿਸ ਨੂੰ ਬਾਅਦ 'ਚ 10 ਸਾਲ ਕਰ ਦਿੱਤਾ ਗਿਆ।
ਸ਼ਾਰਟ ਸਰਵਿਸ ਕਮਿਸ਼ਨ ਬਣਾਇਆ ਜਾ ਰਿਹਾ ਆਕਰਸ਼ਕ
ਇਸ ਸਮੇਂ ਫੌਜ 'ਚ ਸਭ ਤੋਂ ਘੱਟ ਸੇਵਾ ਲਈ ਲੋਕ ਸ਼ਾਰਟ ਸਰਵਿਸ ਕਮਿਸ਼ਨ ਦੀ ਚੋਣ ਕਰ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਸ਼ਾਰਟ ਸਰਵਿਸ ਕਮਿਸ਼ਨ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਫੌਜ ਦੇ ਉੱਚ ਅਧਿਕਾਰੀ ਸ਼ਾਰਟ ਸਰਵਿਸ ਕਮਿਸ਼ਨ ਨੂੰ ਨੌਜਵਾਨਾਂ ਲਈ ਹੋਰ ਵਧ ਆਕਰਸ਼ਕ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ।
ਲਾਕਡਾਊਨ : ਦਿੱਲੀ 'ਚ ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਰਜਾ ਰਿਹੈ 'ਹੇਮਕੁੰਟ ਫਾਊਂਡੇਸ਼ਨ'
NEXT STORY