ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦਾ ਖਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1092 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 52,889 ਹੋ ਗਈ। ਦੇਸ਼ 'ਚ ਪੀੜਤਾਂ ਦੀ ਗਿਣਤੀ 27,67,274 ਹੋ ਗਈ ਅਤੇ ਸਰਗਰਮ ਮਾਮਲੇ 6,76,514 ਹੋ ਗਏ ਹਨ। ਸਰਗਰਮ ਮਾਮਲੇ 24.45 ਫੀਸਦੀ, ਰੋਗ ਮੁਕਤ ਹੋਣ ਵਾਲਿਆਂ ਦੀ ਦਰ 73.64 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.91 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1341 ਵੱਧ ਕੇ 1,56,920 ਹੋ ਗਈ ਅਤੇ 422 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 20,687 ਹੋ ਗਿਆ। ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ 'ਤੇ ਧਿਆਨ ਮਾਰੀਏ ਤਾਂ ਮੰਗਲਵਾਰ ਨੂੰ ਭਾਰਤ 'ਚ ਹਰ ਮਿੰਟ 45 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਾਲ ਹੀ ਹਰ ਘੰਟੇ ਕਰੀਬ 46 ਲੋਕਾਂ ਦੀ ਮੌਤ ਹੋਈ ਹੈ।
ਦੱਖਣੀ ਰਾਜ ਕਰਨਾਟਕ 'ਚ ਪਿਛਲੇ 24 ਘੰਟਿਆਂ ਦੌਰਾਨ ਮਰੀਜ਼ਾਂ ਦੀ ਗਿਣਤੀ 861 ਘੱਟੀ ਹੈ ਅਤੇ ਇੱਥੇ ਹੁਣ 79798 ਸਰਗਰਮ ਮਾਮਲੇ ਹਨ। ਮਰਨ ਵਾਲਿਆਂ ਦਾ ਅੰਕੜਾ 139 ਵੱਧ ਕੇ 4201 'ਤੇ ਪਹੁੰਚ ਗਿਆ ਹੈ। ਸੂਬੇ 'ਚ ਹੁਣ ਤੱਕ 1,56,949 ਲੋਕ ਸਿਹਤਮੰਦ ਹੋਏ ਹਨ। ਤਾਮਿਲਨਾਡੂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 262 ਘੱਟ ਕੇ 53860 ਹੋ ਗਈ ਹੈ ਅਤੇ 6007 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਸੂਬੇ 'ਚ ਹੁਣ ਤੱਕ 289787 ਲੋਕ ਰੋਗ ਮੁਕਤ ਹੋਏ ਹਨ। ਆਬਾਦੀ ਦੇ ਹਿਸਾਬ ਨਾਲ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 651 ਮਰੀਜ਼ ਘੱਟ ਹੋਏ ਹਨ, ਜਿਸ ਨਾਲ ਸਰਗਰਮ ਮਾਮਲੇ 50242 ਹੋ ਗਏ ਹਨ ਅਤੇ ਇਸ ਮਹਾਮਾਰੀ ਨਾਲ 2585 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 109607 ਮਰੀਜ਼ ਠੀਕ ਹੋਏ ਹਨ।
AIIMS ’ਚ ਬੰਪਰ ਭਰਤੀਆਂ; ਆਖਰੀ ਮੌਕਾ, ਜਲਦੀ ਕਰੋ ਅਪਲਾਈ
NEXT STORY