ਨਵੀਂ ਦਿੱਲੀ- ਭਾਰਤ 'ਚ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਵੱਧ 38,902 ਮਾਮਲੇ ਆਉਣ ਦੇ ਨਾਲ ਹੀ ਐਤਵਾਰ ਨੂੰ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 10,77,618 ਹੋ ਗਈ, ਜਦੋਂ ਕਿ ਇਸ ਬੀਮਾਰੀ ਨਾਲ ਉੱਭਰਨ ਵਾਲੇ ਲੋਕਾਂ ਦੀਗਿਣਤੀ 6,77,422 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ 'ਚ ਬੀਮਾਰੀ ਨਾਲ 543 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 26,816 ਹੋ ਗਈ। ਪਿਛਲੇ 24 ਘੰਟਿਆਂ 'ਚ 23,672 ਮਰੀਜ਼ ਸਿਹਤਮੰਦ ਹੋ ਚੁਕੇ ਹਨ, ਜੋ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਦੇਸ਼ 'ਚ ਹੁਣ ਵੀ 3,73,379 ਲੋਕ ਪੀੜਤ ਹਨ। ਪੀੜਤਾਂ ਦੀ ਕੁੱਲ ਗਿਣਤੀ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਇਹ ਲਗਾਤਾਰ ਚੌਥਾ ਦਿਨ ਹੈ, ਜਦੋਂ ਕੋਰੋਨਾ ਵਾਇਰਸ ਦੇ ਇਕ ਦਿਨ 'ਚ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ ਜਿਨ੍ਹਾਂ 543 ਲੋਕਾਂ ਦੀ ਮੌਤ ਹੋ ਗਈ, ਉਨ੍ਹਾਂ 'ਚੋਂ 144 ਦੀ ਮਹਾਰਾਸ਼ਟਰ, 93 ਦੀ ਕਰਨਾਟਕ, 88 ਦੀ ਤਾਮਿਲਨਾਡੂ, 52 ਦੀ ਆਂਧਰਾ ਪ੍ਰਦੇਸ਼, 27 ਦੀ ਪੱਛਮੀ ਬੰਗਾਲ, 26 ਦੀ ਦਿੱਲੀ, 24 ਦੀ ਉੱਤਰ ਪ੍ਰਦੇਸ਼, 17 ਦੀ ਹਰਿਆਣਾ, 16 ਦੀ ਗੁਜਰਾਤ ਅਤੇ 9 ਲੋਕਾਂ ਦੀ ਮੱਧ ਪ੍ਰਦੇਸ਼ 'ਚ ਮੌਤ ਹੋਈ। ਬਿਹਾਰ, ਪੰਜਾਬ ਅਤੇ ਰਾਜਸਥਾਨ 'ਚ 7-7, ਆਸਾਮ, ਤ੍ਰਿਪੁਰਾ ਅਤੇ ਕੇਰਲ 'ਚ 2-2 ਜਦੋਂ ਚੰਡੀਗੜ੍ਹ, ਛੱਤੀਸਗੜ੍ਹ ਅਤੇ ਉਤਰਾਖੰਡ 'ਚ 1-1 ਵਿਅਕਤੀ ਦੀ ਮੌਤ ਇਨਫੈਕਸ਼ਨ ਨਾਲ ਹੋਈ ਹੈ।
ਗੁੱਸੇ ਵਿਚ ਆਏ ਚੀਨ ਨੇ ਭਾਰਤੀ ਰੇਲਵੇ ਖਿਲਾਫ ਦਾਇਰ ਕੀਤਾ ਮੁਕੱਦਮਾ
NEXT STORY