ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਹਰ ਦਿਨ ਹਜ਼ਾਰਾਂ ਦੀ ਗਿਣਤੀ 'ਚ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਇਸ ਵਿਚ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ 5 ਦਿਨਾਂ ਦੇ ਸੰਸਥਾਗਤ ਕੁਆਰੰਟੀਨ ਦਾ ਫੈਸਲਾ ਵਾਪਸ ਲੈ ਲਿਆ ਹੈ। ਦਰਅਸਲ ਬੀਤੇ ਦਿਨ ਹੀ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟੀਨ ਕਰਨ 'ਤੇ ਰੋਕ ਲਾ ਦਿੱਤੀ ਸੀ। ਉੱਪ ਰਾਜਪਾਲ ਨੇ ਦਿੱਲੀ 'ਚ ਕੋਰਨਾ ਪੀੜਤ ਮਰੀਜ਼ਾਂ ਨੂੰ ਪਹਿਲੇ 5 ਦਿਨ ਜ਼ਰੂਰੀ ਸੰਸਥਾਗਤ ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਹੁਣ ਉੱਪ ਰਾਜਪਾਲ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਹੈ।
ਉੱਥੇ ਹੀ ਇਸ ਮੁੱਦੇ 'ਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਪ ਰਾਜਪਾਲ ਨੇ ਕਿਹਾ ਹੈ ਕਿ ਹੋਮ ਆਈਸੋਲੇਸ਼ਨ ਖਤਮ ਕਰਨ 'ਤੇ ਸਮੱਸਿਆਵਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਅਤੇ ਹੋਰ ਸਰਕਾਰੀ ਇੰਤਜ਼ਾਮਾਂ 'ਚ ਹਾਲੇ ਸਿਰਫ਼ 6000 ਬੈੱਡ ਉਪਲੱਬਧ ਹੈ, ਜਦੋਂ ਕਿ ਦਿੱਲੀ 'ਚ ਹਾਲੇ ਹੋਮ ਆਈਸੋਲੇਸ਼ਨ 'ਚ 10 ਹਜ਼ਾਰ ਲੋਕ ਰਹਿ ਰਹੇ ਹਨ। ਹੁਣ ਸਵਾਲ ਹੈ ਕਿ ਇਨ੍ਹਾਂ ਨੂੰ ਕਿੱਥੇ ਰੱਖਿਆ ਜਾਵੇ?
ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੀ ਰਫ਼ਤਾਰ ਤੇਜ਼ ਹੋ ਚੁਕੀ ਹੈ। ਦਿੱਲੀ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 53116 ਮਰੀਜ਼ਾਂ ਦੀ ਪੁਸ਼ਟੀ ਹੋ ਚੁਕੀ ਹੈ। ਇਸ ਤੋਂ ਇਲਾਵਾ ਦਿੱਲੀ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਦੇ ਪਾਰ ਹੋ ਚੁਕੀ ਹੈ। ਦਿੱਲੀ 'ਚ ਕੋਰੋਨਾ ਕਾਰਨ 2035 ਲੋਕਾਂ ਦੀ ਜਾਨ ਜਾ ਚੁਕੀ ਹੈ।
ਲੱਦਾਖ ਝੜਪ: ਸ਼ਹੀਦ ਜਵਾਨ ਸੁਨੀਲ ਕੁਮਾਰ ਦੇ ਬੱਚਿਆਂ ਬਾਰੇ ਮਨੋਜ ਤਿਵਾੜੀ ਨੇ ਕੀਤਾ ਅਹਿਮ ਐਲਾਨ
NEXT STORY