ਨਵੀਂ ਦਿੱਲੀ- ਦੇਸ਼ 'ਚ ਜਾਰੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਹਿਰ ਦਰਮਿਆਨ ਦੇਸ਼ 'ਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਵੱਧ ਗਈ ਹੈ। ਇਸ ਆਫ਼ਤ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਹਵਾਈ ਫ਼ੌਜ ਸਰਕਾਰ ਅਤੇ ਜਨਤਾ ਦੀ ਮਦਦ ਲਈ ਅੱਗੇ ਆਈ ਹੈ। ਸਰਕਾਰ ਨੂੰ ਮਦਦ ਦੇਣ ਲਈ ਭਾਰਤੀ ਹਵਾਈ ਫ਼ੌਜ ਨੇ ਮੋਰਚਾ ਸੰਭਾਲਿਆ ਹੈ ਅਤੇ ਆਕਸੀਜਨ ਕੰਟੇਨਰ, ਸਿਲੰਡਰ, ਜ਼ਰੂਰੀ ਦਵਾਈਆਂ, ਉਪਕਰਣਾਂ ਅਤੇ ਸਿਹਤ ਕਾਮਿਆਂ ਤੱਕ ਨੂੰ ਏਅਰਲਿਫਟ ਕਰ ਰਿਹਾ ਹੈ। ਭਾਰਤੀ ਹਵਾਈ ਫ਼ੌਜ ਦੇ ਸੀ-17 ਅਤੇ ਆਈ.ਐੱਲ.-76 ਜਹਾਜ਼ਾਂ ਨੇ ਦੇਸ਼ ਭਰ ਦੇ ਸਟੇਸ਼ਨਾਂ 'ਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰਲਿਫ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਆਕਸੀਜਨ ਦੀ ਵੰਡ 'ਚ ਤੇਜ਼ੀ ਲਿਆਈ ਜਾ ਸਕੇ।
ਇਹ ਵੀ ਪੜ੍ਹੋ : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ
ਦੱਸਣਯੋਗ ਹੈ ਕਿ ਭਾਰਤ ਮੈਡੀਕਲ ਗਰੇਡ ਆਕਸੀਜਨ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੇਸ਼ ਭਰ ਦੇ ਕਈ ਹਸਪਤਾਲ ਹੁਣ ਡਰ ਦੀ ਸਥਿਤੀ 'ਚ ਆ ਗਏ ਹਨ। ਵੀਰਵਾਰ ਨੂੰ ਹਵਾਈ ਫ਼ੌਜ ਨੇ ਆਪਣੇ ਟਵੀਟ 'ਚ ਕਿਹਾ ਸੀ,''ਕੋਵਿਡ-19 ਵਿਰੁੱਧ ਲੜਾਈ 'ਚ ਹਵਾਈ ਫ਼ੌਜ ਦਾ ਆਵਾਜਾਈ ਬੇੜਾ ਸਹਿਯੋਗ ਕਰ ਰਿਹਾ ਹੈ। ਦੇਸ਼ ਭਰ 'ਚ ਮੈਡੀਕਲ ਸਹੂਲਤਾਵਾਂ ਨੂੰ ਪਹੁੰਚਾਉਣ ਅਤੇ ਕੋਵਿਡ ਹਸਪਤਾਲਾਂ ਦੇ ਨਿਰਮਾਣ ਲਈ ਉਹ ਮੈਡੀਕਲ ਕਰਮੀਆਂ, ਉਪਕਰਣਾਂ ਅਤੇ ਦਵਾਈਆਂ ਨੂੰ ਏਅਰਲਿਫ਼ਟ ਕਰ ਰਿਹਾ ਹੈ।''
ਇਹ ਵੀ ਪੜ੍ਹੋ : ਰਾਮ ਮੰਦਰ ਟਰੱਸਟ ਕਰੇਗਾ ਆਕਸੀਜਨ ਸਪਲਾਈ, ਦਸ਼ਰਥ ਮੈਡੀਕਲ ਕਾਲਜ 'ਚ ਲੱਗਣਗੇ 2 ਪਲਾਂਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ 25 ਮਰੀਜ਼ਾਂ ਦੀ ਮੌਤ, ਸਿਰਫ਼ 2 ਘੰਟਿਆਂ ਲਈ ਬਚੀ ਆਕਸੀਜਨ
NEXT STORY