ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ 60,753 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ 1,647 ਮਰੀਜ਼ਾਂ ਨੂੰ ਇਸ ਦੇ ਸੰਕਰਮਣ ਨਾਲ ਜਾਨ ਗੁਆਉਣੀ ਪਈ। ਇਸ ਵਿਚ ਸ਼ੁੱਕਰਵਾਰ ਨੂੰ 33 ਲੱਖ 85 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ 'ਚ ਹੁਣ ਤੱਕ 27 ਕਰੋੜ 23 ਲੱਖ 88 ਹਜ਼ਾਰ 783 ਲੋਕਾਂ ਦੀ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 60,753 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 2,98,23,546 ਹੋ ਗਿਆ।
ਇਸ ਦੌਰਾਨ 97 ਹਜ਼ਾਰ 743 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 2 ਕਰੋੜ 86 ਲੱਖ 88 ਹਜ਼ਾਰ 390 ਹੋ ਗਈ ਹੈ। ਸਰਗਰਮ ਮਾਮਲੇ 38 ਹਜ਼ਾਰ 637 ਘੱਟ ਹੋ ਕੇ 7 ਲੱਖ 60 ਹਜ਼ਾਰ 19 ਰਹਿ ਗਏ ਹਨ। ਇਸੇ ਮਿਆਦ 'ਚ 1,647 ਮਰੀਜ਼ਾਂ ਦੀ ਜਾਨ ਜਾਣ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ 3 ਲੱਖ 85 ਹਜ਼ਾਰ 137 ਹੋ ਗਿਆ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 2.55 ਫੀਸਦੀ, ਰਿਕਵਰੀ ਦਰ ਵੱਧ ਕੇ 96.16 ਫੀਸਦੀ ਅਤੇ ਮੌਤ ਦਰ 1.29 ਫੀਸਦੀ ਹੋ ਗਈ ਹੈ।
ਆਫ ਦਿ ਰਿਕਾਰਡ: ਹਰ ਮਹੀਨੇ 11 ਕਰੋੜ ਖੁਰਾਕਾਂ ਦੇ ਉਤਪਾਦਨ ਲਈ ਭਾਰਤ ਬਾਇਓਟੈੱਕ ਨੂੰ ਵੱਡੀ ਮਦਦ
NEXT STORY