ਜੈਪੁਰ (ਪੀ.ਟੀ.ਆਈ.) : ਰਾਜਸਥਾਨ ਦੇ ਬੇਵਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਹਾਈਵੇਅ 'ਤੇ ਇੱਕ ਐੱਸਯੂਵੀ ਦੇ ਪਲਟਣ ਨਾਲ ਇੱਕ ਜੋੜੇ ਅਤੇ ਉਨ੍ਹਾਂ ਦੇ ਨਾਬਾਲਗ ਪੁੱਤਰ ਦੀ ਮੌਤ ਹੋ ਗਈ। ਪੁਲਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ ਦੋ ਔਰਤਾਂ ਤੇ ਤਿੰਨ ਬੱਚਿਆਂ ਸਮੇਤ ਸੱਤ ਹੋਰ ਜ਼ਖਮੀ ਹੋ ਗਏ। ਹਾਦਸੇ ਸਮੇਂ ਪੀੜਤ ਇੱਕ ਮੰਦਰ ਜਾ ਰਹੇ ਸਨ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਦਾ ਵਾਹਨ ਕਈ ਵਾਰ ਪਲਟੀਆਂ ਖਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਪੁਖਰਾਜ ਕੁਮਾਵਤ (42), ਉਸਦੀ ਪਤਨੀ ਪੂਜਾ (38) ਅਤੇ ਉਨ੍ਹਾਂ ਦੇ ਛੇ ਸਾਲ ਦੇ ਪੁੱਤਰ ਯਸ਼ਮਿਤ ਦੀ ਮੌਤ ਹੋ ਗਈ। ਇਸ ਵਾਹਨ ਵਿਚ ਇੱਕੋ ਪਰਿਵਾਰ ਦੇ ਦਸ ਮੈਂਬਰ ਇੱਕ ਮੰਦਰ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਹਾਦਸਾ ਕਿਸੇ ਜਾਨਵਰ ਤੋਂ ਬਚਣ ਦੀ ਕੋਸ਼ਿਸ਼ ਵਿਚ ਹੋਇਆ ਜਾਪਦਾ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰਧਾਮ ਦਰਸ਼ਨਾਂ ਲਈ ਗ੍ਰੀਨ ਅਤੇ ਟ੍ਰਿਪ ਕਾਰਡ ਹੋਏ ਲਾਜ਼ਮੀ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ
NEXT STORY