ਇੰਦੌਰ (ਭਾਸ਼ਾ)- ਸ਼ਾਰਜਾਹ ਤੋਂ ਇੰਦੌਰ ਆਏ ਇਕ ਜੋੜੇ ਨੂੰ ਵੀਜ਼ੇ ਸੰਬੰਧੀ ਤਕਨੀਕੀ ਪਰੇਸ਼ਾਨੀਆਂ ਕਾਰਨ ਸਥਾਨਕ ਹਵਾਈ ਅੱਡੇ 'ਤੇ ਰੋਕਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੰਯੁਕਤ ਅਰਬ ਅਮੀਰਾਤ ਦੇ ਇਸ ਸ਼ਹਿਰ ਵਾਪਸ ਭੇਜਿਆ ਜਾਵੇਗਾ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੋੜਾ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਮੰਗਲਵਾਰ ਰਾਤ ਸ਼ਾਰਜਾਹ ਤੋਂ ਇੰਦੌਰ ਪਹੁੰਚਿਆ ਸੀ ਪਰ ਉਨ੍ਹਾਂ ਦੇ ਵੀਜ਼ੇ ਅਨੁਸਾਰ ਉਹ ਦਿੱਲੀ ਹਵਾਈ ਅੱਡੇ ਤੋਂ ਹੀ ਭਾਰਤ 'ਚ ਪ੍ਰਵੇਸ਼ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿਉਂਕਿ ਜੋੜੇ ਨੂੰ ਇਦੌਰ ਦੇ ਹਵਾਈ ਅੱਡੇ ਤੋਂ ਭਾਰਤ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੇ ਅਧੀਨ ਸਥਾਨਕ ਅੱਡੇ 'ਤੇ ਰੋਕਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜੋੜੇ ਨੂੰ ਏਅਰ ਇੰਡੀਆ ਐਕਸਪ੍ਰੈੱਸ ਦੀ ਵੀਰਵਾਰ ਦੇਰ ਰਾਤ ਦੀ ਅਗਲੀ ਉਡਾਣ ਰਾਹੀਂ ਦੁਬਾਰਾ ਸ਼ਾਰਜਾਹ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਕਮ 'ਚ BRO ਨੇ ਬਣਾਇਆ ਨਵਾਂ ਬੇਲੀ ਪੁਲ
NEXT STORY