ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਆਏ ਦਿਨ ਕ੍ਰਾਈਮ ਦੀਆਂ ਕਾਫ਼ੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ 'ਚ ਕਤਲ, ਅਗਵਾ ਜਾਂ ਦੇਸ਼ ਦਾ ਸਭ ਤੋਂ ਚਰਚਿਤ ਲਿਵ ਇਨ ਕਤਲਕਾਂਡ ਕਿਉਂ ਨਾ ਹੋਵੇ, ਉੱਥੇ ਹੀ ਹੁਣ ਦਿੱਲੀ 'ਚ 'ਦਿਆਲੂ ਲੁਟੇਰੇ' ਪੁਲਸ ਦੇ ਹੱਥੇ ਚੜ੍ਹ ਗਏ ਹਨ। ਦਰਅਸਲ ਇਨ੍ਹਾਂ ਲੁਟੇਰਿਆਂ ਨੂੰ ਦਿਆਲੂ ਇਸ ਲਈ ਕਿਹਾ ਗਿਆ ਹੈ ਕਿ ਕਿਉਂਕਿ ਜਦੋਂ ਉਨ੍ਹਾਂ ਨੇ ਘਰ ਦੇ ਬਾਹਰ ਘੁੰਮ ਰਹੇ ਜੋੜੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜੋੜੇ ਕੋਲੋਂ ਸਿਰਫ਼ 20 ਰੁਪਏ ਮਿਲੇ, ਜਿਸ ਤੋਂ ਬਾਅਦ ਲੁਟੇਰਿਆਂ ਨੂੰ ਉਨ੍ਹਾਂ ਦੀ ਤਰਸਯੋਗ ਹਾਲਤ 'ਚ ਇੰਨਾ ਤਰਸ ਆਇਆ ਕਿ ਉਹ ਆਪਣੀ ਜੇਬ 'ਚੋਂ 100 ਰੁਪਏ ਦੇ ਕੇ ਫਰਾਰ ਹੋ ਗਏ। ਘਟਨਾ ਦਾ ਸੀ.ਸੀ.ਟੀ.ਵੀ. ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪ੍ਰਗਤੀ ਮੈਦਾਨ 'ਚ ਦਿਨਦਿਹਾੜੇ ਹੋਈ ਲੁੱਟ : CM ਕੇਜਰੀਵਾਲ ਨੇ ਮੰਗਿਆ ਉੱਪ ਰਾਜਪਾਲ ਦਾ ਅਸਤੀਫ਼ਾ
ਘਟਨਾ 21 ਜੂਨ ਨੂੰ ਸ਼ਾਹਦਰਾ ਦੇ ਫਰਸ਼ ਬਜ਼ਾਰ ਦੀ ਹੈ, ਜਿੱਥੇ ਰਾਤ ਕਰੀਬ 10.55 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ 2 ਲੋਕ ਬੰਦੂਕ ਦੇ ਦਮ 'ਤੇ ਜੋੜੇ ਨਾਲ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਸੀ। ਪੀੜਤ ਜੋੜੇ ਨੇ ਪੁਲਸ ਨੂੰ ਦੱਸਿਆ ਸੀ ਕਿ ਸਕੂਟੀ ਸਵਾਰ 2 ਲੋਕਾਂ ਨੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਕੋਲ ਮੌਜੂਦ 20 ਰੁਪਏ ਲੈ ਲਏ, ਫਿਰ ਤੋਂ ਸਾਡੀ ਤਲਾਸ਼ੀ ਲਈ, ਜਦੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਤਾਂ 100 ਰੁਪਏ ਦੇ ਕੇ ਫਰਾਰ ਹੋ ਗਏ। ਉੱਥੇ ਹੀ ਜੋੜੇ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਈ.ਪੀ.ਸੀ. ਦੀ ਧਾਰਾ 393/34 ਡਕੈਤੀ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ਪ੍ਰਦੇਸ਼: ਮੰਡੀ 'ਚ ਹੜ੍ਹ ਕਾਰਨ ਹਾਈਵੇਅ ਬੰਦ, ਕਈ ਯਾਤਰੀ ਫਸੇ
NEXT STORY