ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦਾਂਬਰਮ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ 'ਚ ਜਮ੍ਹਾਂ ਕਰਵਾਏ ਗਏ 20 ਕਰੋੜ ਰੁਪਏ ਵਾਪਸ ਲੈਣ ਦੀ ਆਗਿਆ ਦੇ ਦਿੱਤੀ ਹੈ। ਕਾਰਤੀ ਚਿਦਾਂਬਰਮ ਨੇ ਵਿਦੇਸ਼ ਯਾਤਰਾ 'ਤੇ ਜਾਣ ਦੀ ਸ਼ਰਤ ਦੇ ਰੂਪ 'ਚ ਇਹ ਰਕਮ ਅਦਾਲਤ ਦੀ ਰਜਿਸਟਰੀ 'ਚ ਜਮ੍ਹਾਂ ਕਰਵਾਈ ਗਈ ਸੀ। ਸੁਪਰੀਮ ਕੋਰਟ ਨੇ ਜਨਵਰੀ ਅਤੇ ਮਈ 2019 'ਚ 10-10 ਕਰੋੜ ਰੁਪਏ ਜਮ੍ਹਾਂ ਕਵਾਉਣ ਦੀ ਸ਼ਰਤ 'ਤੇ ਕਾਰਤੀ ਚਿਦਾਂਬਰਮ ਨੂੰ ਵਿਦੇਸ਼ ਜਾਣ ਦੀ ਆਗਿਆ ਦਿੱਤੀ ਸੀ। ਚੀਫ ਜਸਟਿਸ ਐੱਸ.ਏ.ਬੋਬੜੇ, ਜਸਟਿਸ ਬੀ.ਆਰ.ਗਵਈ ਅਤੇ ਜਸਟਿਸ ਸੂਰੀਏ ਕਾਂਤ ਦੀ ਬੈਂਚ ਦੇ ਸਾਹਮਣੇ ਇਹ ਮਾਮਲਾ ਸੁਣਵਾਈ ਲਈ ਆਉਣ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਰਕਮ ਵਾਪਸ ਲੈਣ ਦੀ ਆਗਿਆ ਦੇਣ 'ਤੇ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਕਾਰਤੀ ਵਿਦੇਸ਼ ਤੋਂ ਵਾਪਸ ਆ ਚੁੱਕੇ ਹਨ।

ਬੈਂਚ ਨੇ ਇਸ ਬਿਆਨ 'ਤੇ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਕਾਰਤੀ ਇਸ ਰਕਮ ਨੂੰ ਕੱਢ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਵਿਦੇਸ਼ ਤੋਂ ਆ ਗਏ ਹਨ। ਅਦਾਲਤ ਨੇ ਇਹ ਸ਼ਰਤ ਉਸ ਸਮੇਂ ਰੱਖੀ ਸੀ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਤੀ ਦੇ ਵਿਦੇਸ਼ ਯਾਤਰਾ ਦੇ ਅਰਜੀ ਦਾ ਵਿਰੋਧ ਕੀਤਾ ਸੀ। ਕਾਰਤੀ ਚਿਦਾਂਬਰਮ ਦੇ ਖਿਲਾਫ ਆਈ.ਐੱਨ.ਐਕਸ ਮੀਡੀਆ ਅਤੇ ਏਅਰਸੈੱਲ ਮੈਕਸਿਸ ਕੇਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਮਲਾ ਦਰਜ ਕੀਤਾ ਹੈ, ਜਿਸ ਦੀ ਜਾਂਚ ਚਲ ਰਹੀ ਹੈ।
ਜ਼ਮਾਨਤ 'ਤੇ ਰਿਹਾਅ ਹੋਏ ਚੰਦਰਸ਼ੇਖਰ, ਸੰਵਿਧਾਨ ਦੀ ਕਾਪੀ ਲੈ ਕੇ ਪੁੱਜੇ ਜਾਮਾ ਮਸਜਿਦ
NEXT STORY