ਸੋਲਨ– ਸਾਬਕਾ ਸੰਸਦ ਮੈਂਬਰ ਵੀਰੇਂਦਰ ਕਸ਼ਯਪ ਨੂੰ ਬਹੁਚਰਚਿਤ ਸੀ. ਡੀ. ਮਾਮਲੇ ’ਚ ਸਪੈਸ਼ਲ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ। ਇਸ ਮਾਮਲੇ ’ਚ ਵੀਰੇਂਦਰ ਕਸ਼ਯਪ ਨੂੰ ਬਰੀ ਕੀਤਾ ਗਿਆ ਹੈ। ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਐਤਵਾਰ ਨੂੰ ਵੀਰੇਂਦਰ ਕਸ਼ਯਪ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ 2009 ’ਚ ਵਿਰੋਧੀਆਂ ਨੇ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਦਾਗ ਲਾਉਣ ਲਈ ਇਹ ਸਾਜ਼ਿਸ਼ ਰਚੀ ਸੀ, ਇਸ ਨਾਲ ਨੁਕਸਾਨ ਵੀ ਹੋਇਆ। ਹੁਣ ਕੋਰਟ ਤੋਂ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ ਅਤੇ ਸੱਚ ਦੀ ਜਿੱਤ ਹੋਈ ਹੈ।
ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸੂਬੇ ’ਚ ਭਾਜਪਾ ਸਰਕਾਰ ਸੀ।ਉਸ ਤੋਂ ਬਾਅਦ ਉਹ ਐੱਮ. ਪੀ. ਬਣ ਗਏ। ਇਸ ਕਾਰਨ ਮਾਮਲੇ ਦੀ ਜਾਂਚ ਸਹੀ ਤਰੀਕੇ ਨਹੀਂ ਹੋ ਸਕੀ। ਇਸ ’ਤੇ ਸਰਕਾਰ ਵਲੋਂ ਦਰਜ ਸਹੁੰ-ਪੱਤਰ ਅਨੁਸਾਰ ਸਤੰਬਰ 2014 ’ਚ ਉਨ੍ਹਾਂ ਦੇ ਖਿਲਾਫ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕੀਤਾ। ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਸਤੰਬਰ 2014 ’ਚ ਵਿਜੀਲੈਂਸ ਵਿਭਾਗ ਨੇ ਕੇਸ ਦਰਜ ਕਰ ਕੇ ਫਿਰ ਜਾਂਚ ਕੀਤੀ। ਕੋਰਟ ’ਚ 31 ਲੋਕਾਂ ਦੀ ਗਵਾਹੀ ਹੋਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬਾ-ਇੱਜਤ ਬਰੀ ਕੀਤਾ ਗਿਆ ਹੈ।
20 ਲੱਖ ਲਿਟਰ ਪਾਣੀ ਲੈ ਕੇ ਪਾਲੀ ਪਹੁੰਚੀ ਟ੍ਰੇਨ, ਬੁਝੇਗੀ ਲੋਕਾਂ ਦੀ ਪਿਆਸ
NEXT STORY