ਜੈਪੁਰ– ਮਾਰਵਾੜ ’ਚ ਵੱਧਦੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੋਸ਼ਿਸ਼ ’ਚ ਐਤਵਾਰ ਨੂੰ ਰਾਜਸਥਾਨ ਦੀ ਪਹਿਲੀ ਵਾਟਰ ਟ੍ਰੇਨ ਪਾਲੀ ਪਹੁੰਚੀ। ਇਹ ਟ੍ਰੇਨ ਜੋਧਪੁਰ ਤੋਂ 20 ਲੱਖ ਲੀਟਰ ਪਾਣੀ ਲੈ ਕੇ ਆਈ ਹੈ। ਟ੍ਰੇਨ ਦਾ ਪਾਲੀ ਪਹੁੰਚਣ ’ਤੇ ਬਾਜੇ-ਗਾਜੇ ਨਾਲ ਸਵਾਗਤ ਕੀਤਾ ਗਿਆ। ਪਾਲੀ ’ਚ ਪਿਛਲੇ 21 ਸਾਲਾਂ ’ਚ ਇਹ ਟ੍ਰੇਨ ਪੰਜਵੀਂ ਵਾਰ ਆਈ ਹੈ। ਇਸ ਟ੍ਰੇਨ ਦੇ ਸੰਚਾਲਨ ’ਤੇ ਤਿੰਨ ਮਹੀਨਿਆਂ ਦੌਰਾਨ ਕਰੀਬ 16 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਟ੍ਰੇਨ ਨਾਲ ਸ਼ਹਿਰ ’ਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ।
ਇਸਤੋਂ ਪਹਿਲਾਂ ਐਤਵਾਰ ਸਵੇਰੇ ਜੋਧਪੁਰ ਦੇ ਭਗਤ ਦੀ ਕੋਠੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਨੂੰ ਕਰੀਬ 8 ਵਜੇ ਰਵਾਨਾ ਕੀਤਾ ਗਿਆ ਢਾਈ ਘੰਟਿਆਂ ਦਾ ਸਫਰ ਤੈਅ ਕਰਕੇ ਇਹ ਟ੍ਰੇਨ 10:15 ਵਜੇ ਪਾਲੀ ਪਹੁੰਚੀ। ਟ੍ਰੇਨ ਦੇ ਪਾਇਲਟ ਅਤੇ ਲੋਕੋ-ਪਾਇਲਟ ਨੂੰ ਫੁਲਾਂ ਦੇ ਹਾਰ ਪਾਏ ਗਏ ਅਤੇ ਢੋਲ ਵਜਾਏ ਗਏ। ਇੱਥੇ ਮੌਜੂਦ ਕਾਂਗਰਸ ਅਤੇ ਭਾਜਪਾ ਦੇ ਨੇਤਾਵਾਂ ਨੇ ਟ੍ਰੇਨ ਆਉਣ ਨੂੰ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਪਰ ਦੱਬੀ ਜ਼ੁਬਾਨ ’ਚ ਜ਼ਿਲ੍ਹੇ ’ਚ ਪਾਣੀ ਦੀ ਸਥਾਈ ਵਿਵਸਥਾ ਹੋਣ ਦੀ ਗੱਲ ਵੀ ਸਵਿਕਾਰ ਕੀਤੀ। ਜੋਧਪੁਰ ’ਚ ਟ੍ਰੇਨ ਨੂੰ ਰਵਾਨਾ ਕਰਨ ਦੌਰਾਨ ਰਾਜ ਸਭਾ ਮੈਂਬਰ ਰਾਜੇਂਦਰ ਗਹਿਲੋਤ, ਜੋਧਪੁਰ ਡੀ.ਆਰ.ਐੱਮ. ਗੀਤਿਕਾ ਪਾਂਡੇ ਸਮੇਂ ਹੋਰ ਲੋਕ ਮੌਜੂਦ ਰਹੇ।
ਪਹਿਲਾਂ ਕਦੋਂ-ਕਦੋਂ ਚੱਲੀ ਵਾਟਰ ਸਪੈਸ਼ਲ ਟ੍ਰੇਨ?
2002 ਵਿਚ ਪਹਿਲੀ ਵਾਟਰ ਟ੍ਰੇਨ ਪਾਲੀ ਭੇਜੀ ਗਈ ਸੀ।
2005 ਵਿਚ ਦੂਜੀ ਵਾਰ ਪਾਲੀ ਲਈ ਜੋਧਪੁਰ ਤੋਂ ਵਾਟਰ ਟ੍ਰੇਨ ਰਵਾਨਾ ਕੀਤੀ ਗਈ।
2009 ਵਿਚ ਤੀਜੀ ਵਾਰ ਟ੍ਰੇਨ ਚਲਾਈ ਗਈ।
2016 ਵਿਚ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਟ੍ਰੇਨ ਰੋਕ ਲਈ ਗਈ ਸੀ।
2019 ਵਿਚ ਚੌਥੀ ਵਾਰ ਟ੍ਰੇਨ ਜੋਧਪੁਰ ਤੋਂ ਪਾਲੀ ਪਹੁੰਚੀ ਸੀ।
2021 ਵਿਚ ਤਿਆਰੀ ਤੋਂ ਬਾਅਦ ਮੀਂਹ ਆਉਣ ਕਾਰਨ ਟ੍ਰੇਨ ਰੋਕ ਲਈ ਗਈ ਸੀ।
ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ, ਸੁਪਰੀਮ ਕੋਰਟ ਨੇ ਇਕ ਹਫ਼ਤੇ ਅੰਦਰ ਆਤਮਸਮਰਪਣ ਕਰਨ ਲਈ ਕਿਹਾ
NEXT STORY