ਨਵੀਂ ਦਿੱਲੀ-ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਆਦੇਸ਼ ਦਿੱਤਾ ਹੈ ਕਿ ਉਹ ਮਨੀ ਲਾਂਡਰਿੰਗ ਦੇ ਮਾਮਲੇ 'ਚ ਰਾਬਰਟ ਵਾਡਰਾ ਨੂੰ ਉਨ੍ਹਾਂ ਦੇ ਦਫਤਰ 'ਚੋਂ ਪਿਛਲੇ ਸਾਲ ਜਬਤ ਕੀਤੇ ਗਏ ਦਸਤਾਵੇਜ਼ਾਂ ਦੀ ਕਾਪੀ (ਸਾਫਟ ਅਤੇ ਹਾਰਡ) ਮੁਹੱਈਆ ਕਰਵਾਏ।
ਜ਼ਿਕਰਯੋਗ ਹੈ ਕਿ ਈ. ਡੀ. ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਪਿਛਲੇ ਸਾਲ ਵਾਡਰਾ ਦੇ ਦਫਤਰ 'ਚੋਂ ਪਿਛਲੇ ਸਾਲ ਇਹ ਦਸਤਾਵੇਜ਼ ਜਬਤ ਕੀਤੇ ਗਏ ਸੀ। ਸੀਨੀਅਰ ਜੱਜ ਅਰਵਿੰਦ ਕੁਮਾਰ ਨੇ ਈ. ਡੀ. ਨੂੰ ਆਦੇਸ਼ ਦਿੱਤਾ ਹੈ ਕਿ ਉਹ ਦਸਤਾਵੇਜ਼ਾਂ ਦੀ ਕਾਪੀ ਵਾਡਰਾ ਨੂੰ ਮੁਹੱਈਆ ਕਰਵਾਏ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਨੇ ਮਨੀ ਲਾਂਡਰਿੰਗ ਕੇਸ ਸੰਬੰਧੀ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ, ਜਿਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੋਂ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ।
ਵਾਡਰਾ ਦੀ ਇਸ ਪਟੀਸ਼ਨ 'ਤੇ ਸੁਣਵਾਈ ਲਈ ਪਟਿਆਲਾ ਹਾਊਸ ਕੋਰਟ ਨੇ ਈ. ਡੀ. ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਵਾਲੀ ਮੰਗ 'ਤੇ ਕੋਰਟ ਨੇ 2 ਮਾਰਚ ਤੱਕ ਰਾਹਤ ਦਿੱਤੀ ਹੈ। ਅਦਾਲਤ 'ਚ ਈ. ਡੀ. ਨੇ ਕਿਹਾ ਸੀ ਕਿ ਟੀਮ ਨੇ ਵਾਡਰਾ ਤੋਂ 4-5 ਦਿਨ ਪੁੱਛ-ਗਿੱਛ ਕਰਨੀ ਹੈ ਪਰ ਵਾਡਰਾ ਦੇ ਵਕੀਲ ਦੇ ਇਨਕਾਰ 'ਤੇ ਇਕ ਪਟੀਸ਼ਨ ਦਾਇਰ ਕੀਤੀ ਗਈ, ਜਿਸ 'ਚ ਈ. ਡੀ. ਤੋਂ ਸਬੂਤ ਮੰਗੇ ਗਏ। ਜ਼ਿਕਰਯੋਗ ਹੈ ਕਿ ਪਹਿਲਾਂ ਵਾਡਰਾਂ ਤੋਂ ਕਈ ਵਾਰ ਈ. ਡੀ. ਦਫਤਰ 'ਚ ਬੁਲਾ ਕੇ ਪੁੱਛ-ਗਿੱਛ ਹੋ ਚੁੱਕੀ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲਗਾਈ ਛਲਾਂਗ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
NEXT STORY