ਸੰਭਲ, (ਭਾਸ਼ਾ)- ਉੱਤਰ ਪ੍ਰਦੇਸ਼ ’ਚ ਸੰਭਲ ਦੀ ਇਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਕਥਿਤ ਬਿਆਨ ਖਿਲਾਫ ਦਰਜ ਸ਼ਿਕਾਇਤ ਦੇ ਸਬੰਧ ’ਚ ਜਵਾਬ ਦੇਣ ਜਾਂ 4 ਅਪ੍ਰੈਲ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ। ਵਧੀਕ ਜ਼ਿਲਾ ਜੱਜ (ਏ. ਡੀ. ਜੇ.) ਦੂਜੀ ਸ਼੍ਰੇਣੀ ਨਿਰਭੈ ਨਰਾਇਣ ਸਿੰਘ ਦੀ ਅਦਾਲਤ ਨੇ ਹਿੰਦੂ ਸ਼ਕਤੀ ਦਲ ਦੀ ਕੌਮੀ ਪ੍ਰਧਾਨ ਸਿਮਰਨ ਗੁਪਤਾ ਵੱਲੋਂ ਦਰਜ ਪਟੀਸ਼ਨ ’ਤੇ ਇਹ ਨੋਟਿਸ ਜਾਰੀ ਕੀਤਾ ਹੈ।
ਵਕੀਲ ਸਚਿਨ ਗੋਇਲ ਨੇ ਕਿਹਾ ਕਿ ਅਦਾਲਤ ਨੇ ਸ਼ਿਕਾਇਤ ਸਵੀਕਾਰ ਕਰ ਲਈ ਹੈ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਉਹ ਜਾਂ ਤਾਂ ਆਉਂਦੀ 4 ਅਪ੍ਰੈਲ ਨੂੰ ਅਦਾਲਤ ’ਚ ਪੇਸ਼ ਹੋਣ ਜਾਂ ਆਪਣਾ ਜਵਾਬ ਦਾਖਲ ਕਰਨ। 15 ਜਨਵਰੀ ਨੂੰ ਦਿੱਲੀ ਕਾਂਗਰਸ ਦਫ਼ਤਰ ਦੇ ਉਦਘਾਟਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੇਰੀ ਲੜਾਈ ਸਿਰਫ ਭਾਜਪਾ (ਭਾਰਤੀ ਜਨਤਾ ਪਾਰਟੀ) ਅਤੇ ਆਰ. ਐੱਸ. ਐੱਸ. (ਰਾਸ਼ਟਰੀ ਸਵਾਮਸੇਵਕ ਸੰਘ) ਨਾਲ ਨਹੀਂ, ਸਗੋਂ ‘ਇੰਡੀਅਨ ਸਟੇਟ’ (ਭਾਰਤੀ ਰਾਜ ਵਿਵਸਥਾ) ਨਾਲ ਵੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਬਿਆਨ ਨਾਲ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਸੰਭਲ ਦੇ ਜ਼ਿਲਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਨੂੰ ਸ਼ਿਕਾਇਤ ਦਿੱਤੀ ਸੀ ਪਰ ਕੋਈ ਪ੍ਰਤੀਕਿਰਆ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 23 ਜਨਵਰੀ ਨੂੰ ਉਨ੍ਹਾਂ ਨੇ ਚੰਦੌਸੀ ਅਦਾਲਤ ’ਚ ਰਾਹੁਲ ਗਾਂਧੀ ਦੇ ਖਿਲਾਫ ਪਟੀਸ਼ਨ ਦਰਜ ਕਰਵਾਈ।
ਬਦਾਯੂੰ ਮੰਦਰ ਮਸਜਿਦ ਵਿਵਾਦ : ਅਦਾਲਤ ਨੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
NEXT STORY