ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਹੁਣ 9 ਦੀ ਬਜਾਏ 6 ਮਹੀਨਿਆਂ ਲਾਈ ਜਾ ਸਕੇਗੀ। ਕੇਂਦਰ ਸਰਕਾਰ ਨੇ ਇਸ ਸਬੰਧੀ ਸਾਰੇ ਸੂਬਿਆਂ ਨੂੰ ਚਿੱਠੀ ਲਿਖੀ ਹੈ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਹੁਣ ਕੋਰੋਨਾ ਦੀ ਬੂਸਟਰ ਡੋਜ਼ 9 ਮਹੀਨੇ ਦੀ ਬਜਾਏ 6 ਮਹੀਨੇ ’ਚ ਹੀ ਲੱਗੇਗੀ।
ਇਹ ਵੀ ਪੜ੍ਹੋ- ਕੋਰੋਨਾ ਦਾ ਖ਼ੌਫ: ਇਕ ਦਿਨ ’ਚ ਆਏ 18 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 35 ਮੌਤਾਂ
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਡੋਜ਼ ਅਤੇ ਬੂਸਟਰ ਡੋਜ਼ ਦੀ ਹੱਦ 9 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਟੀਕਾਕਰਨ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਸਿਫ਼ਾਰਸ਼ ਤੋਂ ਬਾਅਦ ਦੂਜੀ ਖੁਰਾਕ ਅਤੇ ਬੂਸਟਰ ਖੁਰਾਕ ਵਿਚਕਾਰ 9 ਮਹੀਨਿਆਂ ਦੇ ਫ਼ਰਕ ਨੂੰ ਘਟਾ ਕੇ 6 ਮਹੀਨੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕ ਹੁਣ 6 ਮਹੀਨਿਆਂ ਵਿਚ ਬੂਸਟਰ ਡੋਜ਼ ਲੈਣ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ- ‘ਮਾਂ ਕਾਲੀ’ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮਹੂਆ ਮੋਇਤਰਾ ਖ਼ਿਲਾਫ਼ FIR, ਦਿੱਤਾ ਦੋ ਟੁੱਕ ਜਵਾਬ
18-59 ਸਾਲ ਲਈ ਡੋਜ਼ ਦੀ ਸਮਾਂ ਹੱਦ ਘਟਾਈ ਗਈ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਸਿਫ਼ਾਰਸ਼ ਤੋਂ ਬਾਅਦ ਹੁਣ 18-59 ਸਾਲ ਦੇ ਉਹ ਸਾਰੇ ਲੋਕ ਜੋ ਕੋਰੋਨਾ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ 6 ਮਹੀਨੇ ਜਾਂ 26 ਹਫ਼ਤੇ ਪੂਰੇ ਕਰ ਚੁੱਕੇ ਹਨ, ਕੋਵਿਡ-19 ਦੀ ਬੂਸਟਰ ਡੋਜ਼ ਲੈ ਸਕਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਇਸ ਸਬ-ਵੇਰੀਐਂਟ ਦੇ ਫੈਲਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਕੇਂਦਰ ਸਰਕਾਰ ਨੇ ਬਿਨਾਂ ਦੇਰੀ ਕੀਤੇ ਬੂਸਟਰ ਡੋਜ਼ ਦੀ ਮਿਆਦ ਘਟਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਇਹ ਹੈ ਅੱਜ ਦੇ ਯੁੱਗ ਦਾ ‘ਸਰਵਣ’, ਮਾਂ ਨੂੰ ਸਕੂਟਰ ’ਤੇ 56 ਹਜ਼ਾਰ ਕਿ.ਮੀ. ਦੀ ਕਰਵਾ ਚੁੱਕੈ ਤੀਰਥ ਯਾਤਰਾ
ਦੇਸ਼ ’ਚ ਓਮੀਕ੍ਰੋਨ ਦਾ ਸਬ-ਵੈਰੀਐਂਟ ਦੇ ਰਿਹਾ ਟੈਨਸ਼ਨ
ਦੱਸ ਦੇਈਏ ਕਿ ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਦੇ ਸਬ-ਵੈਰੀਐਂਟ BA.2.75 ਦੇ ਫੈਲਣ ਤੋਂ ਬਾਅਦ ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਅਜਿਹੇ ’ਚ ਕੇਂਦਰ ਸਰਕਾਰ ਨੇ ਬਿਨਾਂ ਦੇਰੀ ਕੀਤੇ ਬੂਸਟਰ ਡੋਜ਼ ਦੀ ਮਿਆਦ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਓਮੀਕ੍ਰੋਨ ਦੇ ਇਸ ਸਬ-ਵੈਰੀਐਂਟ ਦੇ ਚੱਲਦੇ ਦੇਸ਼ ’ਚ ਪਿਛਲੇ ਹਫ਼ਤੇ ਦੇ ਅੰਦਰ 1 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਦਰਜੀ ਕਤਲਕਾਂਡ ’ਤੇ ਆਲਾ ਹਜ਼ਰਤ ਦਾ ਫ਼ਤਵਾ- ਕਾਨੂੰਨ ਹੱਥ ’ਚ ਲੈਣ ਵਾਲਾ ਗੁਨਾਹਗਾਰ
NEXT STORY