ਭੋਪਾਲ– ਡਾਕੂਮੈਂਟਰੀ ਫਿਲਮ ‘ਕਾਲੀ’ ਨੂੰ ਲੈ ਕੇ ਵਿਵਾਦਿਤ ਅਤੇ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਮੱਧ ਪ੍ਰਦੇਸ਼ ਦੇ ਭੋਪਾਲ ’ਚ FIR ਦਰਜ ਕੀਤੀ ਗਈ ਹੈ। ਮੋਇਤਰਾ ਨੇ ਮਾਂ ਕਾਲੀ ਨੂੰ ਸ਼ਰਾਬ ਅਤੇ ਮਾਸ ਸਵੀਕਾਰ ਕਰਨ ਵਾਲੀ ਦੇਵੀ ਦੱਸਿਆ ਸੀ। ਭੋਪਾਲ ’ਚ ਪੁਲਸ ਦੀ ਅਪਰਾਧ ਸ਼ਾਖਾ ਨੇ ਆਈ. ਪੀ. ਸੀ. ਦੀ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮੋਇਤਰਾ ’ਤੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ‘ਦੇਵੀ ਕਾਲੀ’ ਨੂੰ ਸਿਗਰਟਨੋਸ਼ੀ ਕਰਦੇ ਦਿਖਾਉਣ ’ਤੇ ਵਿਵਾਦ, ਨਿਰਮਾਤਾ ਬੋਲੀ- ‘ਬੇਖ਼ੌਫ਼ ਆਵਾਜ਼ ਬੁਲੰਦ ਕਰਦੀ ਰਹਾਂਗੀ’
ਮੋਇਤਰਾ ਦਾ ਦੋ-ਟੁੱਕ ਜਵਾਬ-
FIR ਦਰਜ ਹੋਣ ਮਗਰੋਂ ਮਹੂਆ ਮੋਇਤਰਾ ਆਪਣੇ ਬਿਆਨ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਮਹੂਆ ਨੇ ਕਿਹਾ ਕਿ ਮੈਂ ਮਰਦੇ ਦਮ ਤੱਕ ਆਪਣੇ ਬਿਆਨ ਦਾ ਬਚਾਅ ਕਰਦੀ ਰਹਾਂਗੀ। ਆਪਣੀਆਂ FIR ਦਰਜ ਕਰੋ- ਤਹਾਨੂੰ ਦੇਸ਼ ਦੀ ਹਰ ਅਦਾਲਤ ’ਚ ਮਿਲਾਂਗੀ। ਮੈਂ ਅਜਿਹੇ ਭਾਰਤ ’ਚ ਨਹੀਂ ਰਹਿਣਾ ਚਾਹੁੰਦੀ, ਜਿੱਥੇ ਸਿਰਫ਼ ਭਾਜਪਾ ਦਾ ਪੁਰਖੀ ਬ੍ਰਾਹਮਣਵਾਦੀ ਨਜ਼ਰੀਆ ਹਾਵੀ ਰਹੇਗਾ ਅਤੇ ਬਾਕੀ ਲੋਕ ਧਰਮ ਦੇ ਆਲੇ-ਦੁਆਲੇ ਘੁੰਮਦੇ ਰਹਿਣਗੇ।
ਕੀ ਸੀ ਮੋਇਤਰਾ ਦਾ ਇਤਰਾਜ਼ਯੋਗ ਬਿਆਨ-
ਦਰਅਸਲ ਮਹੂਆ ਮੋਇਤਰਾ ਨੇ ਮੰਗਲਵਾਰ ਨੂੰ ਕਾਲੀ ਦੇ ਪੋਸਟਰ ਨੂੰ ਲੈ ਕੇ ਜਾਰੀ ਵਿਵਾਦ ’ਤੇ ਕਿਹਾ ਸੀ ਕਿ ਕਾਲੀ ਦੇ ਕਈ ਰੂਪ ਹਨ। ਮੇਰੇ ਲਈ ਕਾਲੀ ਦਾ ਮਤਲਬ ਮਾਸ ਅਤੇ ਸ਼ਰਾਬ ਸਵੀਕਾਰ ਕਰਨ ਵਾਲੀ ਦੇਵੀ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਨੇ ਇਸ ਬਿਆਨ ਤੋਂ ਦੂਰੀ ਬਣਾ ਲਈ ਸੀ ਅਤੇ ਇਸ ਦੀ ਨਿੰਦਾ ਕੀਤੀ।
ਇਹ ਵੀ ਪੜ੍ਹੋ- ਕਾਲੀ ਪੋਸਟਰ ਵਿਵਾਦ 'ਤੇ ਬੋਲੇ MP ਚੰਦਰ ਆਰੀਆ, ਕੈਨੇਡਾ 'ਚ ਹਿੰਦੂ ਤੇ ਭਾਰਤ ਵਿਰੋਧੀ ਤਾਕਤਾਂ ਨੇ ਮਿਲਾਇਆ ਹੱਥ
ਕੀ ਹੈ ਪੂਰਾ ਵਿਵਾਦ-
ਦੱਸ ਦੇਈਏ ਕਿ 2 ਜੁਲਾਈ ਨੂੰ ਫਿਲਮ ਮੇਕਰ ਲੀਨਾ ਮਣੀਮੇਕਲਈ ਨੇ ਆਪਣੀ ਡਾਕੂਮੈਂਟਰੀ ਫਿਲਮ ‘ਕਾਲੀ’ ਦਾ ਪੋਸਟਰ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਸ ਡਾਕੂਮੈਂਟਰੀ ਨੂੰ ਕੈਨੇਡਾ ਫਿਲਮਜ਼ ਫੈਸਟੀਵਲ ’ਚ ਲਾਂਚ ਕੀਤਾ ਗਿਆ ਹੈ। ਪੋਸਟਰ ’ਚ ਮਾਂ ਕਾਲੀ ਦੇ ਹੱਥ ’ਚ ਸਿਗਰੇਟ ਹੈ। ਸਿਰਫ ਇੰਨਾ ਹੀ ਨਹੀਂ ਇਸ ਪੋਸਟਰ ’ਚ ਮਾਂ ਕਾਲੀ ਦੇ ਇਕ ਹੱਥ ’ਚ ਤ੍ਰਿਸ਼ੂਲ ਅਤੇ ਦੂਜੇ ਹੱਥ ’ਚ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦਾ ਝੰਡਾ ਵੀ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਇਹ ਹੈ ਅੱਜ ਦੇ ਯੁੱਗ ਦਾ ‘ਸਰਵਣ’, ਮਾਂ ਨੂੰ ਸਕੂਟਰ ’ਤੇ 56 ਹਜ਼ਾਰ ਕਿ.ਮੀ. ਦੀ ਕਰਵਾ ਚੁੱਕੈ ਤੀਰਥ ਯਾਤਰਾ
ਕੈਗ ਦਾ ਖ਼ੁਲਾਸਾ: ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੁਨਾਫ਼ੇ ’ਚ ਹੈ ਦਿੱਲੀ ਸਰਕਾਰ
NEXT STORY