ਨਵੀਂ ਦਿੱਲੀ(ਵਾਰਤਾ) : ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਚਾਲਕ ਦਲ ਦੇ ਮੈਬਰਾਂ-ਪਾਇਲਟ ਅਤੇ ਕੈਬਨ ਕਰੂ ਲਈ ਵੀ ਆਰੋਗਿਆ ਸੇਤੂ ਐਪ ਦਾ ਇਸਤੇਮਾਲ ਲਾਜ਼ਮੀ ਕਰ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਨੇ 23 ਮਾਰਚ ਨੂੰ ਜਹਾਜ਼ ਸੇਵਾ ਕੰਪਨੀਆਂ ਲਈ ਜਾਰੀ ਆਪਣੇ ਇਕ ਸਰਕੂਲਰ ਵਿਚ ਸੋਧ ਕੀਤੀ ਹੈ। ਇਸ ਵਿਚ ਇਕ ਨਵਾਂ ਪੈਰਾ ਜੋੜਿਆ ਗਿਆ ਹੈ, ਜਿਸ ਅਨੁਸਾਰ, ‘ਚਾਲਕ ਦਲ ਦੇ ਸਾਰੇ ਮੈਬਰਾਂ ਨੂੰ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਲਈ ਲਾਜ਼ਮੀ ਰੂਪ ਨਾਲ ਕਿਹਾ ਜਾਣਾ ਚਾਹੀਦਾ ਹੈ, ਜਿਸ ’ਤੇ ਉਹ ਆਪਣੀ ਸਿਹਤ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰਨਗੇ।
ਜ਼ਿਕਰਯੋਗ ਹੈ ਕਿ 2 ਮਹੀਨੇ ਦੇ ਅੰਤਰਾਲ ਦੇ ਬਾਅਦ 25 ਮਈ ਤੋਂ ਘਰੇਲੂ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਹੋਣ ’ਤੇ ਯਾਤਰੀਆਂ ਲਈ ਆਰੋਗਿਆ ਸੇਤੂ ਐਪ ਦਾ ਇਸਤੇਮਾਲ ਲਾਜ਼ਮੀ ਕੀਤਾ ਗਿਆ ਹੈ। ਡੀ.ਜੀ.ਸੀ.ਏ. ਨੇ ਇਹ ਵੀ ਕਿਹਾ ਹੈ ਕਿ ਚਾਲਕ ਦਲ ਦੇ ਕਿਸੇ ਇਕ ਮੈਂਬਰ ਦੇ ਕੋਵਿਡ-19 ਪੀੜਤ ਪਾਏ ਜਾਣ ’ਤੇ ਸਾਰੇ ਮੈਬਰਾਂ ਲਈ ਘਰ ਵਿਚ ਇਕਾਂਤਵਾਸ ਲਾਜ਼ਮੀ ਨਹੀਂ ਹੋਵੇਗਾ। ਸਿਫਰ ਜੋ ਮੈਂਬਰ ਪੀੜਤ ਦੇ ਸਿੱਧੇ ਸੰਪਕਰ ਵਿਚ ਆਏ ਹਨ, ਉਨ੍ਹਾਂ ਲਈ ਹੀ ਇਕਾਂਤਵਾਸ ਲਾਜ਼ਮੀ ਹੋਵੇਗਾ। ਹੋਰ ਮੈਬਰਾਂ ਲਈ ਜਹਾਜ਼ ਸੇਵਾ ਕੰਪਨੀ ਦੇ ਡਾਕਟਰ ਜੋ ਸਲਾਹ ਦੇਣਗੇ ਉਨ੍ਹਾਂ ਨੂੰ ਉਨ੍ਹਾਂ ਦਾ ਪਾਲਣ ਕਰਨਾ ਹੋਵੇਗਾ। ਇਸ ਤੋਂ ਪਹਿਲਾਂ 23 ਮਾਰਚ ਨੂੰ ਜਾਰੀ ਸਰਕੂਲਰ ਵਿਚ ਚਾਲਕ ਦਲ ਦੇ ਕਿਸੇ ਵੀ ਮੈਂਬਰ ਦੇ ਪੀੜਤ ਪਾਏ ਜਾਣ ’ਤੇ ਦਲ ਦੇ ਸਾਰੇ ਮੈਬਰਾਂ ਲਈ 14 ਦਿਨ ਘਰ ਵਿਚ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਸੀ। ਇਸ ਕਾਰਨ ਏਅਰਲਾਈਨਜ਼ ਦੇ ਸਾਹਮਣੇ ਕਾਰਜ ਬਲ ਦੀ ਕਮੀ ਦੀ ਸਮੱਸਿਆ ਆ ਰਹੀ ਸੀ।
ਗੋਆ 'ਚ ਕੋਰੋਨਾ ਨਾਲ ਪਹਿਲੀ ਮੌਤ, 85 ਸਾਲਾ ਜਨਾਨੀ ਨੇ ਤੋੜਿਆ ਦਮ
NEXT STORY