ਮੁੰਬਈ— ਕੋਰੋਨਾ ਯੋਧੇ ਇਕ ਹੋਰ ਲੜਾਈ ਲੜ ਰਹੇ ਹਨ ਅਤੇ ਉਹ ਹੈ ਆਪਣੀਆਂ ਪਰੇਸ਼ਾਨੀਆਂ ਅਤੇ ਭਾਵਨਾਤਮਕ ਤਣਾਅ ਨੂੰ ਦੂਰ ਰੱਖਣ ਦੀ ਕੋਸ਼ਿਸ਼। ਮੁੰਬਈ ਦੇ ਇਕ ਮੋਹਰੀ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਆਪਣੇ ਇਕ ਸਹਿਯੋਗੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹ ਘਰ 'ਚ ਹੀ ਕੁਆਰੰਟੀਨ ਹੈ ਅਤੇ ਬੀਤੇ ਇਕ ਮਹੀਨੇ ਤੋਂ ਆਪਣੇ 6 ਮਹੀਨੇ ਦੇ ਬੱਚੇ ਨੂੰ ਛੂਹ ਤੱਕ ਨਹੀਂ ਸਕਿਆ।
15 ਸਾਲ ਦੇ ਪੁੱਤਰ ਨੂੰ ਨਾਨਾ-ਨਾਨੀ ਕੋਲ ਭੇਜਿਆ, ਖੁਦ ਕੁਆਰੰਟੀਨ ਹੋਈ ਨਰਸ—
ਇਕ ਹਸਪਤਾਲ 'ਚ ਵਾਰਡ ਦੀ ਇੰਚਾਰਜ ਇਕ ਨਰਸ ਨੇ ਦੱਸਿਆ ਕਿ ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਸ ਨੇ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰਨੀ ਹੈ ਤਾਂ ਉਸ ਨੂੰ ਚਿੰਤਾ ਹੋਈ ਕਿ ਕਿਤੇ ਮੈਂ ਆਪਣੇ ਪਰਿਵਾਰ ਅਤੇ ਟੀਮ ਦੇ ਲੋਕਾਂ ਨੂੰ ਖਤਰੇ 'ਚ ਤਾਂ ਨਹੀਂ ਪਾ ਰਹੀ। ਮੈਂ ਆਪਣੇ 15 ਸਾਲਾ ਪੁੱਤਰ ਨੂੰ ਉਸ ਦੇ ਨਾਨਾ-ਨਾਨੀ ਕੋਲ ਭੇਜ ਦਿੱਤਾ ਹੈ ਅਤੇ ਅਸੀਂ ਪਤੀ-ਪਤਨੀ ਨੇ ਦੂਰੀ ਬਣਾਈ ਰੱਖੀ ਹੈ ਪਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਨਰਸ ਨੂੰ ਵੀ ਘਰ 'ਚ ਕੁਆਰੰਟੀਨ ਕਰ ਦਿੱਤਾ ਗਿਆ, ਕਿਉਂਕਿ ਉਹ ਇਕ ਇਨਫੈਕਟਿਡ ਵਾਰਡ ਬੁਆਏ ਦੇ ਸੰਪਰਕ ਵਿਚ ਆ ਗਈ ਸੀ।
ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ 'ਚ ਕੋਰੋਨਾ ਦੇ ਮਾਮਲੇ 21 ਹਜ਼ਾਰ ਤੋਂ ਪਾਰ ਹੋ ਚੁੱਕੇ ਹਨ, ਜਦਕਿ 681 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਹੈ। ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਹੀ ਇਸ ਵਾਇਰਸ ਤੋਂ ਬੱਚਣ ਦਾ ਇਕੋ-ਇਕ ਉਪਾਅ ਹੈ।
ਕੋਵਿਡ-19 ਦੇ ਕਹਿਰ ਦਰਮਿਆਨ ਚੰਗੀ ਖਬਰ : ਭਾਰਤ ਦੇ ਤਿੰਨ ਸੂਬੇ ਹੋਏ 'ਕੋਰੋਨਾ ਮੁਕਤ'
NEXT STORY