ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ 'ਚ ਪਿਛਲੇ 24 ਘੰਟੇ 'ਚ ਕੋਵਿਡ-19 ਨਾਲ 6 ਲੋਕਾਂ ਦੀ ਜਾਨ ਜਾਣ ਦੇ ਨਾਲ ਹੀ ਲਾਸ਼ਾਂ ਦੀ ਗਿਣਤੀ ਵਧ ਕੇ 178 ਤੱਕ ਪਹੁੰਚ ਗਈ ਹੈ। ਸੂਬਾ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬੇ 'ਚ ਇਸ ਮਿਆਦ ਦੌਰਾਨ ਕੋਰੋਨਾ ਵਾਇਰਸ ਸੰਕਰਮਣ ਦੇ 136 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 1,637 ਤੱਕ ਪਹੁੰਚ ਗਈ ਹੈ। ਸੰਕਰਮਣ ਮੁਕਤ ਹੋਏ 6 ਲੋਕਾਂ 'ਚੋਂ ਚਾਰ ਸ਼ਹਿਰਾਂ ਦੇ ਹਨ ਜਦੋਂ ਕਿ ਇੱਕ-ਇੱਕ ਦੱਖਣੀ 24 ਪਰਗਨਾ ਅਤੇ ਹੁਗਲੀ ਜ਼ਿਲ੍ਹੇ 'ਚ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਤੋਂ ਪੀੜਤ 72 ਲੋਕਾਂ ਦੀ ਮੌਤ ਪਹਿਲਾਂ ਦੀਆਂ ਬੀਮਾਰੀਆਂ ਦੀ ਵਜ੍ਹਾ ਨਾਲ ਹੋਈ ਅਤੇ ਉਨ੍ਹਾਂ 'ਚ ਕੋਰੋਨਾ ਵਾਇਰਸ ਦਾ ਮਾਮਲਾ 'ਇਤਫਾਕ' ਸੀ। ਵਿਭਾਗ ਨੇ ਦੱਸਿਆ ਕਿ ਘੱਟ ਤੋਂ ਘੱਟ 68 ਲੋਕਾਂ ਨੂੰ ਪਿਛਲੇ 24 ਘੰਟੇ 'ਚ ਹਸਪਤਾਲਾਂ ਤੋਂ ਛੁੱਟੀ ਮਿਲੀ ਹੈ ਅਤੇ ਹੁਣ ਤੱਕ 1,074 ਲੋਕ ਠੀਕ ਹੋ ਚੁੱਕੇ ਹਨ। ਸੋਮਵਾਰ ਸ਼ਾਮ ਤੋਂ ਹੁਣ ਤੱਕ 8,712 ਲੋਕਾਂ ਦੇ ਨਮੂਨੇ ਲਏ ਗਏ ਹਨ। ਉਥੇ ਹੀ ਹੁਣ ਤੱਕ 1,02,282 ਨਮੂਨਿਆਂ ਦੀ ਜਾਂਚ ਸੂਬੇ 'ਚ ਹੋਈ ਹੈ। ਸੂਬੇ 'ਚ ਹੁਣ ਤੱਕ 2,961 ਲੋਕ ਪੀੜਤ ਹਨ।
ਮੀਡੀਆ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ
NEXT STORY