ਅੰਮ੍ਰਿਤਸਰ (ਸਰਬਜੀਤ)-ਸਾਰਾਗੜ੍ਹੀ ਸਰਾਂ ਦੇ ਸਾਹਮਣੇ ਪੈਂਦੀ ਪਾਰਕਿੰਗ ’ਚ ਦੋ ਨੌਜਵਾਨਾਂ ਵੱਲੋਂ ਨਸ਼ਾ ਕਰਦਿਆਂ ਦਾ ਇਕ ਨਿਹੰਗ ਸਿੰਘ ਵੱਲੋਂ ਪੂਰਾ ਝਾਂਬਾ ਲਾਹੇ ਜਾਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਤੋਂ ਆਏ ਦੋ ਨੌਜਵਾਨ ਜਿਨ੍ਹਾਂ ਦੀ ਗੱਡੀ ਸਾਰਾਗੜ੍ਹੀ ਸਰਾਂ ਦੇ ਸਾਹਮਣੇ ਪੈਂਦੀ ਪ੍ਰਾਈਵੇਟ ਪਾਰਕਿੰਗ ’ਚ ਖੜੀ ਸੀ ਅਤੇ ਉਹ ਗੱਡੀ ’ਚ ਬੈਠ ਕੇ ਨਸ਼ਾ ਕਰ ਰਹੇ ਸਨ। ਜਦੋਂ ਕੁਝ ਸ਼ਰਧਾਲੂਆਂ ਵੱਲੋਂ ਇਨ੍ਹਾਂ ਨੂੰ ਦੇਖਿਆ ਗਿਆ ਤਾਂ ਇਸ ਦੀ ਜਾਣਕਾਰੀ ਨਜ਼ਦੀਕ ਨਿਹੰਗ ਸਿੰਘ ਨੂੰ ਦਿੱਤੀ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ CM ਮਾਨ ਦਾ ਵੱਡਾ ਤੋਹਫਾ, ਮੁਆਵਜ਼ਾ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ
ਇਸ ਉਪਰੰਤ ਮੌਕੇ ’ਤੇ ਪਹੁੰਚੇ ਨਿਹੰਗ ਸਿੰਘ ਨੇ ਦੇਖਿਆ ਤਾਂ ਇਨ੍ਹਾਂ ਦੀ ਗੱਡੀ ਦੇ ਅੱਗੇ ਨਿਸ਼ਾਨ ਸਾਹਿਬ ਵੀ ਲਾਇਆ ਹੋਇਆ ਸੀ ਪਰ ਇਨ੍ਹਾਂ ਨੇ ਉਸ ਦੀ ਮਰਿਆਦਾ ਨੂੰ ਵੀ ਨਾ ਧਿਆਨ ’ਚ ਰੱਖਦੇ ਹੋਏ ਆਪਣੀ ਗੱਡੀ ’ਚ ਬੈਠ ਮਜੇ ਨਾਲ ਨਸ਼ਾ ਕਰ ਰਹੇ ਸਨ। ਨਿਹੰਗ ਸਿੰਘ ਨੇ ਇਨ੍ਹਾਂ ਨੂੰ ਵੇਖਦੇ ਸਾਰ ਹੀ ਲਾਹਨਤਾਂ ਪਾਈਆਂ ਅਤੇ ਆਪਣੇ ਹੱਥ ’ਚ ਫੜੀ ਡਾਂਗ ਨਾਲ ਦੋਵਾਂ ਨੌਜਵਾਨਾਂ ਦਾ ਚੰਗੀ ਤਰ੍ਹਾਂ ਝਾਂਬਾ ਲਾਉਣਾ ਸ਼ੁਰੂ ਕਰ ਦਿੱਤਾ। ਵੀਡੀਓ ’ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ ਦਾ ਰੌਲਾ ਸੁਣ ਕੇ ਲਾਗੇ ਖੜ੍ਹੇ ਹੋਰ ਵੀ ਲੋਕਾਂ ਅਤੇ ਸ਼ਰਧਾਲੂਆਂ ਨੇ ਵੀ ਇਨ੍ਹਾਂ ਨੌਜਵਾਨਾਂ ਨੂੰ ਕਾਫੀ ਬੁਰਾ ਭਲਾ ਕਿਹਾ ਅਤੇ ਨਿਹੰਗ ਸਿੰਘ ਨੂੰ ਬੇਨਤੀ ਕਰਕੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਉਥੋਂ ਭੱਜਣ ਨੂੰ ਕਹਿ ਦਿੱਤਾ।
ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPS ਪੂਰਨ ਕੁਮਾਰ ਦੇ ਲੈਪਟਾਪ 'ਚ ਕਈ ਰਾਜ਼, ਪਰਿਵਾਰ ਨੇ ਦੇਣ ਤੋਂ ਕੀਤਾ ਇਨਕਾਰ; ਆਖੀ ਇਹ ਗੱਲ
NEXT STORY