ਤਰਨਤਾਰਨ(ਰਮਨ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਥਾਣਾ ਚੋਹਲਾ ਸਾਹਿਬ ਦੇ ਇਕ ਪਿੰਡ ਦੀ ਔਰਤ ਨਾਲ ਵਿਆਹ ਦਾ ਝਾਂਸਾ ਦਿੰਦੇ ਹੋਏ 6 ਸਾਲ ਤੱਕ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸੰਬੰਧ ਵਿਚ ਪੁਲਸ ਵੱਲੋਂ ਮੁਲਜ਼ਮ ਜੋ ਫੌਜ ਵਿਚ ਨੌਕਰੀ ਕਰਦਾ ਹੈ, ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਜਲੰਧਰ ਵਾਸੀਆਂ ਲਈ ਵੱਡੀ ਅਪਡੇਟ! ਰੋਜ਼ ਕੱਟੇ ਜਾ ਰਹੇ 200 ਈ-ਚਾਲਾਨ, 4 ਚੌਕਾਂ 'ਚ ਐਕਟਿਵ ਹੋਇਆ ਸਿਸਟਮ
ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਦੀ ਨਿਵਾਸੀ ਪੀੜਤ ਔਰਤ ਨੇ ਜ਼ਿਲੇ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੰਵਲਜੀਤ ਸਿੰਘ ਉਰਫ ਕਨਵਲਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੰਬਾ ਕਲਾਂ ਜ਼ਿਲਾ ਤਰਨਤਾਰਨ ਜੋ ਫੌਜ ਵਿਚ ਡਿਊਟੀ ਕਰਦਾ ਹੈ, ਵੱਲੋਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ 6 ਸਾਲ ਤੱਕ ਸਰੀਰਕ ਸਬੰਧ ਬਣਾਉਂਦਾ ਰਿਹਾ ।
ਇਹ ਵੀ ਪੜ੍ਹੋ-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਕਾਫਲੇ ਨਾਲ ਵਾਪਰਿਆ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ
ਦਰਖਾਸਤ ਕਰਤਾ ਵੱਲੋਂ ਵਾਰ-ਵਾਰ ਕਿਹਾ ਕਿ ਤੂੰ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਕਿੰਨੇ ਸਾਲ ਸਰੀਰਕ ਸਬੰਧ ਬਣਾਏ ਹਨ ਅਤੇ ਮੇਰਾ ਗਰਭ ਵੀ ਮੈਡੀਕਲ ਕਿੱਟਾਂ ਖੁਆ ਕੇ ਬਾਹਰ ਸੁਟਵਾ ਦਿੱਤਾ ਹੈ ਅਤੇ ਹੁਣ ਤੂੰ ਵਿਆਹ ਤੋਂ ਮੁਕਰ ਰਿਹਾ ਹੈ। ਪੀੜਤਾ ਨੇ ਕਿਹਾ ਕਿ ਮੈਨੂੰ ਉਕਤ ਮੁਲਜ਼ਮ ਫੌਜੀ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਜੇ ਤੂੰ ਹੁਣ ਮੇਰੇ ਨਾਲ ਵਿਆਹ ਕਰਨ ਦੀ ਗੱਲ ਕੀਤੀ ਤਾਂ ਤੈਨੂੰ ਗੋਲੀਆਂ ਮਾਰ ਜਾਨੋਂ ਮਾਰ ਦੇਵਾਂਗਾ, ਮੈਂ ਫੌਜ ਵਿਚ ਡਿਊਟੀ ਕਰਦਾ ਹਾਂ ਬੰਦੇ ਮਾਰਨਾ ਸਾਡਾ ਰੋਜ਼ ਦਾ ਕੰਮ ਹੈ, ਤੂੰ ਕਿਸ ਬਾਗ ਦੀ ਮੂਲੀ ਹੈ।
ਇਹ ਵੀ ਪੜ੍ਹੋ-ਪਹਿਲੇ ਸਥਾਨ 'ਤੇ ਫਿਰ ਅੰਮ੍ਰਿਤਸਰ, AQI ਨੇ ਕੀਤਾ ਹੈਰਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੀੜਤ ਔਰਤ ਦੇ ਬਿਆਨਾਂ ਹੇਠ ਉਕਤ ਫੌਜ ਵਿਚ ਨੌਕਰੀ ਕਰਨ ਵਾਲੇ ਕੰਵਲਜੀਤ ਸਿੰਘ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ ਤੜਕੇ ਵਾਪਰੀ ਵੱਡੀ ਘਟਨਾ, SBI ਬੈਂਕ ਨੂੰ ਲੱਗੀ ਅੱਗ, ਦਸਤਾਵੇਜ਼ ਤੇ ਹੋਰ ਸਾਮਾਨ ਹੋਇਆ ਸੁਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਨਾਸ ’ਚ ਨੌਜਵਾਨ ਅਤੇ ਕੁੜੀ ਨੇ ਕੀਤੀ ਖ਼ੁਦਕੁਸ਼ੀ
NEXT STORY