ਵੈੱਬ ਡੈਸਕ- ਧਨਤੇਰਸ 'ਤੇ ਸੋਨਾ ਅਤੇ ਚਾਂਦੀ ਖਰੀਦਣਾ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ ਪਰ ਇੰਨੀਂ ਦਿਨੀਂ ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਨ ਹਰ ਕਿਸੇ ਲਈ ਸੋਨਾ ਖਰੀਦਣਾ ਆਸਾਨ ਨਹੀਂ ਹੈ। ਵਾਸਤੂ ਅਤੇ ਧਾਰਮਿਕ ਮਾਨਤਾਵਾਂ ਅਨੁਸਾਰ ਕੁਝ ਸਸਤਾ ਵਿਕਲਪ ਵੀ ਪੂਰੇ ਸਾਲ ਮਾਂ ਲਕਸ਼ਮੀ ਦੀ ਕਿਰਪਾ ਬਣਾਏ ਰੱਖਣ ਕੀਤਾ ਜਾ ਸਕਦਾ ਹੈ। ਚਲੋ ਜਾਣਦੇ ਹਾਂ ਧਨਤੇਰਸ ਸੋਨੇ-ਚਾਂਦੀ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਘਰ ਲਿਆਉਣਾ ਹੁੰਦਾ ਹੈ ਸ਼ੁੱਭ:-
ਕੁਬੇਰ ਯੰਤਰ
ਧਨਤੇਰਸ ਦੇ ਦਿਨ ਘਰ 'ਤੇ ਕੁਬੇਰ ਯੰਤਰ ਲਿਆ ਸਕਦੇ ਹੈ। ਇਸ ਨੂੰ ਘਰ, ਦੁਕਾਨ ਦੇ ਗੱਲੇ ਜਾਂ ਤਿਜੋਰੀ 'ਚ ਰੱਖਣ ਨਾਲ ਧਨ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਨਾਲ ਪੂਰੇ ਸਾਲ ਸਕਾਰਾਤਮਕ ਊਰਜਾ ਅਤੇ ਧਨ ਵਾਧਾ ਹੁੰਦਾ ਹੈ।
ਝਾੜੂ
ਝਾੜੂ ਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਧਨਤੇਰਸ ਦੇ ਦਿਨ ਝਾੜੂ ਖਰੀਦਣ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਗਰੀਬੀ ਦੂਰ ਹੁੰਦੀ ਹੈ, ਘਰ 'ਚ ਖੁਸ਼ਹਾਲੀ ਆਉਂਦੀ ਹੈ।
ਧਨੀਆ
ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਧਨੀਏ ਦੇ ਬੀਜ ਘਰ ਲਿਆਉਣ ਨਾਲ ਪੂਰੇ ਸਾਲ ਆਰਥਿਕ ਖੁਸ਼ਹਾਲੀ ਬਣੀ ਰਹਿੰਦੀ ਹੈ। ਇਹ ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦੋਵਾਂ ਨੂੰ ਖੁਸ਼ ਕਰਦਾ ਹੈ। ਧਨਤੇਰਸ ਜਾਂ ਦੀਵਾਲੀ ਦੀ ਰਾਤ ਲਕਸ਼ਮੀ ਪੂਜਨ ਦੇ ਸਮੇਂ ਧਨੀਏ ਦੇ ਬੀਜ ਅਤੇ ਦਾਣੇ ਪੂਜਾ ਥਾਲੀ 'ਚ ਰੱਖਣ ਤੋਂ ਬਾਅਦ ਇਨ੍ਹਾਂ ਬੀਜਾਂ ਨੂੰ ਤਿਜੋਰੀ ਜਾਂ ਪੈਸੇ ਰੱਖਣ ਵਾਲੀ ਜਗ੍ਹਾ 'ਤੇ ਰੱਖ ਦਿਓ। ਇਸ ਨਾਲ ਘਰ 'ਚ ਪੈਸਿਆਂ ਦਾ ਵਾਧਾ ਅਤੇ ਬਰਕਤ ਹੁੰਦੀ ਹੈ।
ਤਾਂਬੇ ਦੇ ਭਾਂਡੇ
ਧਨਤੇਰਸ ਦੇ ਦਿਨ ਤਾਂਬੇ ਦੀਆਂ ਵਸਤੂਆਂ ਖਰੀਦਣਾ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਤਾਂਬੇ ਦੇ ਭਾਂਡੇ ਜਾਂ ਪੂਜਾ ਨਾਲ ਜੁੜੀਆਂ ਵਸਤੂਆਂ ਘਰ ਲਿਆਉਣ ਨਾਲ ਸਕਾਰਾਤਮਕ ਊਰਜਾ ਵਧਦੀ ਹੈ ਅਤੇ ਸਿਹਤ 'ਚ ਸੁਧਾਰ ਹੁੰਦਾ ਹੈ। ਇਸੇ ਦਿਨ ਕਾਂਸੇ ਨਾਲ ਬਣੇ ਭਾਂਡੇ ਜਾਂ ਸਜਾਵਟੀ ਵਸਤੂਆਂ ਵੀ ਘਰ ਲਿਆਉਣਾ ਸ਼ੁੱਭ ਰਹਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਉਂ ਮਨਾਇਆ ਜਾਂਦਾ ਹੈ ਧਨਤੇਰਸ, ਜਾਣੋ ਇਸ ਨਾਲ ਜੁੜ੍ਹੀ ਪੂਰੀ ਕਹਾਣੀ
NEXT STORY