ਨਵੀਂ ਦਿੱਲੀ- ਇਸ ’ਚ ਕੋਈ ਦੋ ਰਾਏ ਨਹੀਂ ਕਿ ਭਾਰਤ ’ਚ ਕੋਰੋਨਾ ਵੈਕਸੀਨ ਮੁਹੱਈਆ ਹੈ ਪਰ ਉਮਰ ਦੀ ਹੱਦ ਨੂੰ ਨਿਰਧਾਰਤ ਕੀਤਾ ਹੋਣ ਕਾਰਨ ਟੀਕਾਕਰਨ ’ਚ ਨਾਬਰਾਬਰੀ ਪਾਈ ਜਾ ਰਹੀ ਹੈ। ਕਈ ਸੂਬਾਈ ਸਰਕਾਰਾਂ ਨੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਚਿੱਠੀ ਲਿਖ ਕੇ 25 ਸਾਲ ਤੋਂ ਉਪਰ ਦੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਲਾਏ ਜਾਣ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਸਰਕਾਰ ਨੇ ਇਸ ਬਾਰੇ ਕੇਂਦਰ ਨੂੰ ਚਿੱਠੀ ਲਿਖ ਕੇ 25 ਸਾਲ ਦੀ ਉਮਰ ਤੋਂ ਉੱਪਰ ਦੇ ਸਭ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਵਾਉਣ ਦੀ ਆਗਿਆ ਮੰਗੀ ਹੈ। ਇਸ ਤਰ੍ਹਾਂ ਦੀ ਬੇਨਤੀ ਰਾਜਸਥਾਨ ਦੇ ਮੈਡੀਕਲ ਅਤੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਵੀ ਕੇਂਦਰ ਸਰਕਾਰ ਨੂੰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ’ਚ ਜਿਸ ਤੇਜ਼ੀ ਨਾਲ ਕੋਰੋਨਾ ਦੀ ਮਹਾਮਾਰੀ ਫੈਲ ਰਹੀ ਹੈ, ਕੇਂਦਰ ਸਰਕਾਰ ਨੂੰ ਤੁਰੰਤ ਕੋਰੋਨਾ ਵੈਕਸੀਨ ਲਈ ਉਮਰ ਦੀ ਹੱਦ ਨੂੰ ਹਟਾਉਣਾ ਚਾਹੀਦਾ ਹੈ ਤਾਂ ਜੋ ਘੱਟ ਸਮੇਂ ’ਚ ਵੱਧ ਲੋਕਾਂ ਦਾ ਟੀਕਾਕਰਨ ਹੋਵੇ ਅਤੇ ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੂਜੇ ਪਾਸੇ ਜਾਗਰੂਕਤਾ ਦੀ ਕਮੀ ਕਾਰਨ ਵੀ ਟੀਕਾਕਰਨ ਦੀ ਮੁਹਿੰਮ ਮੱਠੀ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੁਝਾਅ ਦਿੱਤਾ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਲਵਾਉਣ ਦੀ ਇਜਾਜ਼ਤ ਸਰਕਾਰ ਨੂੰ ਦੇਣੀ ਚਾਹੀਦੀ ਹੈ। ਜਦੋਂ ਵੱਖ-ਵੱਖ ਖੇਤਰਾਂ ’ਚੋਂ ਇੰਨੀ ਮੰਗ ਉੱਠ ਰਹੀ ਹੈ ਤਾਂ ਆਖ਼ਕਾਰ ਮੋਦੀ ਸਰਕਾਰ ਇਸ ਬਾਰੇ ਫ਼ੈਸਲਾ ਤੁਰੰਤ ਕਿਉਂ ਨਹੀਂ ਕਰਦੀ? ਕੇਂਦਰ ਸਰਕਾਰ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਸ ਸਬੰਧੀ ਕਿਹਾ ਹੈ ਕਿ ਦੁਨੀਆ ’ਚ ਹਰ ਥਾਂ ਲੋੜ ਦੇ ਆਧਾਰ ’ਤੇ ਪਹਿਲਾਂ ਟੀਕਾਕਰਨ ਕੀਤਾ ਗਿਆ ਹੈ ਨਾ ਕਿ ਲੋਕਾਂ ਦੀ ਇੱਛਾ ਦੇ ਆਧਾਰ ’ਤੇ। ਉਨ੍ਹਾਂ ਦੁਨੀਆ ਦੇ ਕਈ ਦੇਸ਼ਾਂ ਜਿਵੇਂ ਬਰਤਾਨੀਆ, ਅਮਰੀਕਾ, ਫਰਾਂਸ ਅਤੇ ਆਸਟ੍ਰੇਲੀਆ ਦੀ ਉਦਾਹਰਨ ਦਿੱਤੀ ਅਤੇ ਦੱਸਿਆ ਕਿ ਹਰ ਦੇਸ਼ ਨੇ ਪੜਾਅਵਾਰ ਢੰਗ ਨਾਲ ਉਮਰ ਦੀ ਹੱਦ ਦੇ ਨਾਲ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਜੰਮੂ ਕਸ਼ਮੀਰ : 7 ਫੁੱਟ ਡੂੰਘੀ ਖੱਡ 'ਚੋਂ ਪੁਲਸ ਨੇ ਨਸ਼ੀਲੀ ਦਵਾਈ ਦੀਆਂ 1700 ਤੋਂ ਵੱਧ ਬੋਤਲਾਂ ਬਰਾਮਦ ਕੀਤੀਆਂ
NEXT STORY