ਨਵੀਂ ਦਿੱਲੀ (ਭਾਸ਼ਾ)— ਕੋਵਿਡ-19 ਰੋਕੂ ਟੀਕਾ ਲਗਵਾਉਣ ਦੇ ਇੱਛੁਕ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਕੋਵਿਨ ਵੈੱਬ ਐਪ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਾਉਣਾ ਅਤੇ ਟੀਕਾਕਰਨ ਲਈ ਸਮਾਂ ਲੈਣਾ ਜ਼ਰੂਰੀ ਹੋਵੇਗਾ। ਅਧਿਕਾਰਤ ਸੂਤਰਾਂ ਨੇ ਐਤਵਾਰ ਯਾਨੀ ਕਿ ਅੱਜ ਜਾਣਕਾਰੀ ਦਿੱਤੀ ਕਿ ਸ਼ੁਰੂ ’ਚ ਟੀਕਾਕਰਨ ਕੇਂਦਰ ’ਤੇ ਰਜਿਸਟ੍ਰੇਸ਼ਨ ਕਰਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ 45 ਤੋਂ ਵੱਧ ਉਮਰ ਦੇ ਲੋਕ ਟੀਕਾਕਰਨ ਕੇਂਦਰ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਟੀਕਾ ਲਗਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਅਚਾਨਕ ਭਾਰੀ ਵਾਧੇ ਨੂੰ ਵੇਖਦਿਆਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਕ ਮਈ ਤੋਂ ਟੀਕਾ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਫ਼ੈਸਲਾ- PM ਕੇਅਰਸ ਫੰਡ ਤੋਂ ਸਥਾਪਤ ਕੀਤੇ ਜਾਣਗੇ ਆਕਸੀਜਨ ਬਣਾਉਣ ਵਾਲੇ 551 ਪਲਾਂਟ
ਇਕ ਅਧਿਕਾਰੀ ਨੇ ਕਿਹਾ ਕਿ ਸਾਰਿਆਂ ਨੂੰ ਟੀਕੇ ਲਾਉਣ ਦੀ ਸ਼ੁਰੂਆਤ ਹੋਣ ਮਗਰੋਂ ਟੀਕਿਆਂ ਦੀ ਮੰਗ ’ਚ ਵਾਧਾ ਹੋਣ ਦਾ ਅਨੁਮਾਨ ਹੈ। ਭੀੜ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਕਰਾਉਣਾ ਅਤੇ ਟੀਕਾ ਲਗਵਾਉਣ ਲਈ ਸਮਾਂ ਲੈਣਾ ਲਾਜ਼ਮੀ ਕੀਤਾ ਗਿਆ ਹੈ। ਟੀਕਾ ਲਗਵਾਉਣ ਦੇ ਇੱਛੁਕ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ 28 ਅਪ੍ਰੈਲ ਤੋਂ ਕੋਵਿਨ ਐਪ ਅਤੇ ਆਰੋਗਿਆ ਸੇਤੂ ਐਪ ’ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਟੀਕਾਕਰਨ ਦੀ ਪ੍ਰਕਿਰਿਆ ਅਤੇ ਟੀਕਾ ਲਗਵਾਉਣ ਲਈ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ ਉਹ ਹੀ ਰਹਿਣਗੇ।
ਇਹ ਵੀ ਪੜ੍ਹੋ– ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’
ਫ਼ਿਲਹਾਲ ਪ੍ਰਾਈਵੇਟ ਕੋਵਿਡ-19 ਟੀਕਾਕਰਨ ਕੇਂਦਰ ਸਰਕਾਰ ਤੋਂ ਟੀਕਿਆਂ ਦੀਆਂ ਖ਼ੁਰਾਕਾਂ ਲੈ ਕੇ 250 ਰੁਪਏ ਪ੍ਰਤੀ ਖ਼ੁਰਾਕ ਦੇ ਹਿਸਾਬ ਨਾਲ ਲੋਕਾਂ ਨੂੰ ਟੀਕੇ ਲਾ ਰਹੇ ਹਨ। ਇਕ ਮਈ ਤੋਂ ਇਹ ਵਿਵਸਥਾ ਖਤਮ ਹੋ ਜਾਵੇਗੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਿੱਧਾ ਟੀਕਾ ਨਿਰਮਾਤਾਵਾਂ ਤੋਂ ਖ਼ੁਰਾਕਾਾਂ ਖਰੀਦਣੀਆਂ ਹੋਣਗੀਆਂ।
ਇਹ ਵੀ ਪੜ੍ਹੋ– ਆਫ਼ਤ ’ਚ ਰਾਹਤ: 14 ਕਰੋੜ ਕੋਰੋਨਾ ਟੀਕੇ ਲਾਉਣ ਵਾਲਾ ਭਾਰਤ ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਦੇਸ਼
ਹਿਮਾਚਲ ਦੇ ਚਾਰ ਜ਼ਿਲ੍ਹਿਆਂ ’ਚ ਲੱਗਾ ਕੋਰੋਨਾ ਕਰਫਿਊ
NEXT STORY