ਨਵੀਂ ਦਿੱਲੀ (ਵਾਰਤਾ)— ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਪਲਾਜ਼ਮਾ ਦਾਨ ਕਰਨ ਵਾਲੇ ਨੀਮ ਫ਼ੌਜੀ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਦੂਜਿਆਂ ਦੀ ਜਾਨ ਬਚਾ ਰਹੇ ਸਰਹੱਦ ਦੇ ਰਖਵਾਲਿਆਂ ਨੂੰ ਕੋਟਿ-ਕੋਟਿ ਪ੍ਰਣਾਮ।
ਡਾ. ਹਰਸ਼ਵਰਧਨ ਨੇ ਮੀਡੀਆ ਵਿਚ ਇਸ ਸੰਬੰਧ 'ਚ ਆਈ ਖ਼ਬਰ ਨੂੰ ਟਵੀਟ ਕਰਦਿਆਂ ਕਿਹਾ ਕਿ ਨੀਮ ਫ਼ੌਜੀ ਬਲ ਦੇ ਜਵਾਨ ਬਣੇ ਫਰਿਸ਼ਤਾ। ਡਿਊਟੀ ਨਿਭਾ ਰਹੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਜਵਾਨਾਂ ਵਲੋਂ ਪਲਾਜ਼ਮਾ ਦਾਨ ਕਰਨਾ ਯਕੀਨਨ ਬਾਕੀ ਕੋਰੋਨਾ ਵਾਇਰਸ ਮੁਕਤ ਵਿਅਕਤੀਆਂ ਨੂੰ ਇਸ ਪੁੰਨ ਦੇ ਕੰਮ ਲਈ ਪ੍ਰੇਰਿਤ ਕਰੇਗਾ। ਜ਼ਿਕਰਯੋਗ ਹੈ ਕਿ 4,000 ਜਵਾਨਾਂ ਨੇ ਕੋਰੋਨਾ ਦੀ ਜੰਗ 'ਚ ਯੋਗਦਾਨ ਦਿੰਦੇ ਹੋਏ ਪਲਾਜ਼ਮਾ ਦਾਨ ਕੀਤਾ। ਇਹ ਉਹ ਜਵਾਨ ਹਨ, ਜੋ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਵਾਇਰਸ ਮੁਕਤ ਹੋਣ ਤੋਂ ਬਾਅਦ ਤੈਅ ਸਮਾਂ ਪੂਰਾ ਕਰ ਕੇ ਇਨ੍ਹਾਂ ਨੇ ਪਲਾਜ਼ਮਾ ਦਾਨ ਕੀਤਾ, ਤਾਂ ਕਿ ਹੋਰ ਪੀੜਤ ਵਿਅਕਤੀਆਂ ਦੀ ਜਾਨ ਬਚਾਈ ਜਾ ਸਕੇ।
ਇਕ ਅਜਿਹਾ ਰੇਲਵੇ ਸਟੇਸ਼ਨ, ਟਿਕਟ ਕੱਟਦੀ ਹੈ ਮਹਾਰਾਸ਼ਟਰ 'ਚ ਅਤੇ ਟਰੇਨ ਮਿਲਦੀ ਹੈ ਗੁਜਰਾਤ ਤੋਂ
NEXT STORY