ਨਵੀਂ ਦਿੱਲੀ— ਦੇਸ਼ 'ਚ ਅੱਜ ਤੋਂ ਯਾਨੀ ਕਿ 18 ਮਈ ਤੋਂ ਲਾਕਡਾਊਨ-4 ਦੀ ਸ਼ੁਰੂਆਤ ਹੋ ਗਈ ਹੈ। ਲਾਕਡਾਊਨ ਦਾ ਚੌਥਾ ਪੜਾਅ 31 ਮਈ ਤੱਕ ਲਾਗੂ ਰਹੇਗਾ। ਲਾਕਡਾਊਨ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ 5,242 ਮਾਮਲੇ ਸਾਹਮਣੇ ਆਏ ਹਨ, ਜੋ ਕਿ ਇਕ ਦਿਨ 'ਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ 157 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ 96,169 ਲੋਕ ਪੀੜਤ ਹੋ ਚੁੱਕੇ ਹਨ ਅਤੇ 3,029 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ 36,824 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ ਯਾਨੀ ਕਿ ਇੰਨੇ ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਕੁੱਲ ਮਿਲਾ ਕੇ ਅਜੇ ਵੀ 56,316 ਸਰਗਰਮ ਕੇਸ ਹਨ।
ਸਿਹਤ ਮੰਤਰਾਲਾ ਮੁਤਾਬਕ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 1198 ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਦਿੱਲੀ ਅਤੇ ਤਾਮਿਲਨਾਡੂ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਹ ਵਾਇਰਸ ਫੈਲ ਚੁੱਕਾ ਹੈ। ਭਾਰਤ ਵਿਚ ਕੋਰੋਨਾ ਦੇ ਮਾਮਲੇ ਪਿਛਲੇ 3 ਦਿਨਾਂ ਵਿਚ ਦੁੱਗਣੇ ਹੋਏ ਹਨ। ਐਤਵਾਰ ਨੂੰ ਕੋਰੋਨਾ ਦੇ ਲੱਗਭਗ 5 ਹਜ਼ਾਰ ਮਾਮਲੇ ਆਏ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਮੌਤ ਦਰ ਡਿੱਗ ਕੇ 31 ਫੀਸਦੀ ਹੋ ਗਈ ਹੈ ਅਤੇ ਸਿਹਤਮੰਦ ਹੋਣ ਦੀ ਦਰ ਵਿਚ ਸੁਧਾਰ ਹੋਇਆ ਹੈ।
ਲਾਕਡਾਊਨ 'ਚ ਫਸੀ ਪਤਨੀ, ਪਤੀ ਨੇ ਆਪਣੀ ਚਚੇਰੀ ਭੈਣ ਨਾਲ ਕਰ ਲਿਆ ਨਿਕਾਹ
NEXT STORY