ਨਵੀਂ ਦਿੱਲੀ (ਭਾਸ਼ਾ): ਭਾਰਤੀ ਪਸ਼ੂ ਕਲਿਆਣ ਬੋਰਡ ਨੇ ਸ਼ੁੱਕਰਵਾਰ ਨੂੰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ 14 ਫ਼ਰਵਰੀ ਨੂੰ Cow Hug Day ਮਨਾਉਣ ਦੀ ਆਪਣੀ ਅਪੀਲ ਵਾਪਸ ਲੈ ਲਈ ਹੈ। ਹਾਲਾਂਕਿ ਅਪੀਲ ਵਾਪਸ ਲੈਣ ਤੋਂ ਕੁੱਝ ਦੇਰ ਪਹਿਲਾਂ ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ ਨੇ ਕਿਹਾ ਸੀ ਕਿ ਇਹ ਚੰਗਾ ਹੋਵੇਗਾ ਜੇਕਰ ਲੋਕ ਬੋਰਡ ਵੱਲੋਂ 14 ਫਰਵਰੀ ਨੂੰ Cow Hug Day ਮਨਾਉਣ ਦੀ ਅਪੀਲ ਨੂੰ ਹੁੰਗਾਰਾ ਦੇਣ। ਬੋਰਡ ਦੇ ਸਕੱਤਰ ਐੱਸ.ਕੇ. ਦੱਤਾ ਨੇ ਵੈੱਬਸਾਈਟ 'ਤੇ ਪੋਸਟ ਕੀਤੇ ਗਏ ਇਕ ਨੋਟਿਸ ਵਿਚ ਕਿਹਾ ਕਿ ਸਮਰੱਥ ਅਧਿਕਾਰੀ ਤੇ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ 14 ਫਰਵਰੀ 2023 ਨੂੰ Cow Hug Day ਮਨਾਉਣ ਸਬੰਧੀ ਭਾਰਤ ਦੇ ਪਸ਼ੂ ਕਲਿਆਣ ਬੋਰਡ ਵੱਲੋਂ ਜਾਰੀ ਕੀਤੀ ਗਈ ਅਪੀਲ ਵਾਪਸ ਲੈ ਲਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਰਵਿੰਦਰ ਜਡੇਜਾ ਦੇ ਹੱਕ 'ਚ ਉਤਰੇ ਆਸਟ੍ਰੇਲੀਆ-ਪਾਕਿ ਦੇ ਕ੍ਰਿਕਟਰ, ਮੈਚ ਰੈਫਰੀ ਨੇ ਦਿੱਤਾ ਇਹ ਫ਼ੈਸਲਾ
ਇਹ ਪਹਿਲੀ ਵਾਰ ਸੀ ਜਦ ਪਸ਼ੂ ਕਲਿਆਣ ਬੋਰਡ ਨੇ ਦੇਸ਼ ਵਿਚ ਗਊ ਪ੍ਰੇਮੀਆਂ ਨੂੰ Cow Hug Day ਮਨਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ, ਬੋਰਡ ਨੇ ਕਿਹਾ ਸੀ ਕਿ ਇਹ ਅਪੀਲ ਇਸ ਲਈ ਕੀਤੀ ਗਈ ਹੈ ਕਿਉਂਕਿ ਪੱਛਮੀ ਸੱਭਿਆਚਾਰ ਦੇ ਵੱਧਦੇ ਰੁਝਾਨ ਕਾਰਨ ਵੈਦਿਕ ਪਰੰਪਰਾਵਾਂ ਲੁਪਤ ਹੋਣ ਕੰਢੇ ਹਨ। 14 ਫ਼ਰਵਰੀ ਨੂੰ ਵੈਲੇਂਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ, ਪਰ ਬੋਰਡ ਵੱਲੋਂ ਇਸ ਦਿਨ ਨੂੰ Cow Hug Day ਵਜੋਂ ਮਨਾਉਣ ਦੀ ਅਪੀਲ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ ਨੂੰ ਮਿਲਣਗੇ 2 ਹੋਰ ਨਵੇਂ ਜੱਜ, 13 ਫ਼ਰਵਰੀ ਨੂੰ ਲੈਣਗੇ ਹਲਫ਼
ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਚੰਗਾ ਹੋਵੇਗਾ ਜੇਕਰ ਲੋਕ 14 ਫ਼ਰਵਰੀ ਨੂੰ Cow Hug Day ਮਨਾਉਣ ਦੇ ਸੱਦੇ ਨੂੰ ਹੁੰਗਾਰਾ ਦੇਣ। ਉਨ੍ਹਾਂ ਕਿਹਾ ਸੀ ਕਿ ਇਸ ਉਦੇਸ਼ ਲਈ 14 ਫਰਵਰੀ ਦੀ ਤਾਰੀਖ ਦੀ ਚੋਣ ਬਾਰੇ ਜ਼ਿਆਦਾ ਕੁੱਝ ਨਹੀਂ ਪੜ੍ਹਿਆ ਜਾਣਾ ਚਾਹੀਦਾ। ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਸ ਦੇਸ਼ ਵਿਚ ਗਾਂ ਦੀ ਪੂਜਾ ਕਰਨਾ ਸਦੀਆਂ ਪੁਰਾਣੀ ਪਰੰਪਰਾ ਹੈ। ਇਹ ਬੜੀ ਖੁਸ਼ੀ ਦੀ ਗੱਲ ਹੋਵੇਗੀ ਕਿ ਲੋਕ ਗਾਂ ਨੂੰ ਗਲੇ ਲਗਾਉਣ। ਉਨ੍ਹਾਂ ਕਿਹਾ ਸੀ, "ਜੇਕਰ ਕੋਈ ਤੁਹਾਨੂੰ ਇਸ ਗੱਲ 'ਤੇ ਮਿਹਣਾ ਮਾਰਦਾ ਹੈ ਤਾਂ ਤੁਹਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਸਗੋਂ ਦਯਾ ਕਰਨੀ ਚਾਹੀਦੀ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੁਪਰੀਮ ਕੋਰਟ ਨੂੰ ਮਿਲਣਗੇ 2 ਹੋਰ ਨਵੇਂ ਜੱਜ, 13 ਫ਼ਰਵਰੀ ਨੂੰ ਲੈਣਗੇ ਹਲਫ਼
NEXT STORY