ਰਾਂਚੀ : ਸੀਪੀਆਈ (ਐੱਮਐੱਲ) ਨੇ ਝਾਰਖੰਡ ਵਿਧਾਨ ਸਭਾ ਚੋਣਾਂ 2024 ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਨਾਲ ਹੀ, ਸੀਪੀਆਈ (ਐੱਮਐੱਲ) ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਸੀਪੀਆਈ (ਐੱਮਐੱਲ) ਸਿਰਫ਼ ਉਨ੍ਹਾਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਿੱਥੇ ਪਾਰਟੀ ਭਾਜਪਾ ਨੂੰ ਹਰਾਉਣ ਦੇ ਯੋਗ ਹੋਵੇਗੀ। ਸੀਟ ਵੰਡ ਨੂੰ ਲੈ ਕੇ ਗਠਜੋੜ ਦੀ ਗੱਲਬਾਤ ਅਜੇ ਪੂਰੀ ਨਹੀਂ ਹੋਈ ਹੈ, ਇਸ ਲਈ ਸੀਟਾਂ ਦੀ ਵੰਡ 'ਤੇ ਫ਼ੈਸਲੇ ਤੋਂ ਬਾਅਦ ਜਲਦ ਹੀ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ
ਸੀਪੀਆਈ (ਐੱਮਐੱਲ) ਵੱਲੋਂ ਐਲਾਨੇ ਗਏ ਤਿੰਨ ਉਮੀਦਵਾਰਾਂ ਵਿੱਚੋਂ ਰਾਜਕੁਮਾਰ ਯਾਦਵ ਨੂੰ ਧਨਵਰ ਤੋਂ ਟਿਕਟ ਦਿੱਤੀ ਗਈ ਹੈ, ਅਰੂਪ ਚੈਟਰਜੀ ਨਿਰਸਾ ਤੋਂ ਚੋਣ ਲੜਨਗੇ, ਜਦਕਿ ਚੰਦਰਦੇਵ ਮਹਾਤੋ ਉਰਫ਼ ਬਬਲੂ ਮਹਾਤੋ ਸਿੰਦਰੀ ਤੋਂ ਚੋਣ ਲੜਨਗੇ। ਤੁਹਾਨੂੰ ਦੱਸ ਦੇਈਏ ਕਿ ਜੇਐੱਮਐੱਮ ਨੇ 35, ਕਾਂਗਰਸ ਨੇ 21, ਜਦੋਂ ਕਿ ਆਰਜੇਡੀ ਨੇ 7 ਸੀਟਾਂ 'ਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 81 ਮੈਂਬਰੀ ਝਾਰਖੰਡ ਵਿਧਾਨ ਸਭਾ ਲਈ ਦੋ ਪੜਾਵਾਂ ਵਿੱਚ 13 ਨਵੰਬਰ ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਨਰ ਕਰਨ ਆਈ ਔਰਤ ਨੇ ਮਿਸ਼ਰੀ ਦੀ ਜਗ੍ਹਾ ਖਾ ਲਿਆ ਕਾਸਟਿਕ ਸੋਡਾ, ਫਿਰ ਜੋ ਹੋਇਆ..
NEXT STORY