ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਸਕੱਤਰ ਮਨੀਸ਼ ਗੁਪਤਾ ਦੇ ਨਾਂ ’ਤੇ ਇਕ ਜਾਅਲੀ ਸੋਸ਼ਲ ਮੀਡੀਆ ਅਕਾਊਂਟ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਕੋਲਕਾਤਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਨੇ ਗੁਪਤਾ ਦੇ ਨਾਂ ਅਤੇ ਫੋਟੋ ਦੀ ਵਰਤੋਂ ਕਰ ਕੇ ਇਕ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਧੋਖਾਦੇਹੀ ਕਰਨ ਵਾਲਿਆਂ ਨੇ ਉਨ੍ਹਾਂ ਦੀ ਫੋਟੋ ਨੂੰ ਵਟਸਐਪ ਨੰਬਰ ’ਤੇ ‘ਡਿਸਪਲੇ ਪਿਕਚਰ’ ਵਜੋਂ ਇਸਤੇਮਾਲ ਕੀਤਾ ਅਤੇ ਉਸਦੇ ਕਈ ਜਾਣਕਾਰਾਂ ਨੂੰ ਸੁਨੇਹੇ ਭੇਜੇ। ਪੁਲਸ ਨੇ ਦੱਸਿਆ ਕਿ ਕਿਉਂਕਿ ਫੇਸਬੁੱਕ ਪ੍ਰੋਫਾਈਲ ਅਤੇ ਵਟਸਐਪ ‘ਡਿਸਪਲੇ ਪਿਕਚਰ’ ਵਿਚ ਸਾਬਕਾ ਨੌਕਰਸ਼ਾਹ ਦੀ ਫੋਟੋ ਸੀ, ਇਸ ਲਈ ਉਨ੍ਹਾਂ ਦੇ ਕਈ ਜਾਣਕਾਰਾਂ ਨੇ ਸ਼ੁਰੂ ਵਿਚ ਸੁਨੇਹਿਆਂ ਨੂੰ ਅਸਲੀ ਮੰਨ ਲਿਆ। ਇਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਧੋਖਾਦੇਹੀ ਕਰਨ ਵਾਲਿਆਂ ਨੇ ਕਥਿਤ ਤੌਰ ’ਤੇ ਮਨੀਸ਼ ਗੁਪਤਾ ਦੇ ਜਾਣਕਾਰਾਂ ਤੋਂ ਪੈਸੇ ਮੰਗਣ ਲਈ ਸੁਨੇਹੇ ਭੇਜੇ ਸਨ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਿਕ ਇਕ ਵਿਸ਼ੇਸ਼ ਉਦੇਸ਼ ਲਈ ਪੈਸੇ ਦੀ ਤੁਰੰਤ ਲੋੜ ਹੈ।
200 ਕਰੋੜ ਰੁਪਏ ਦੀ ਠੱਗੀ, ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ
NEXT STORY