ਲਖਨਊ— ਉੱਤਰ ਪ੍ਰਦੇਸ਼ 'ਚ ਹਰ ਰੋਜ 8 ਬਲਾਤਕਾਰ ਅਤੇ 30 ਅਗਵਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੀ ਮਹਿਲਾਵਾਂ ਦੇ ਖਿਲਾਫ ਹੋਣ ਵਾਲੇ ਅਪਰਾਧ ਦੀ ਰੋਜ 100 ਤੋਂ ਵਧ ਐੈੱਫ.ਆਈ.ਆਰ. ਦਰਜ ਹੋ ਰਹੀ ਹੈ। ਇਹ ਅੰਕੜੇ ਹੈਰਾਨ ਕਰਨ ਵਾਲੇ ਹਨ, ਜਦੋਂ ਪ੍ਰਦੇਸ਼ ਸਰਕਾਰ ਕ੍ਰਾਈਮ ਕੰਟਰੋਲ ਦੀ ਗੱਲ ਕਰ ਰਹੀ ਹੈ।
'ਉਨਾਵ ਰੇਪ ਕੇਸ' ਤੋਂ ਬਾਅਦ ਪੂਰੇ ਦੇਸ਼ 'ਚ ਪ੍ਰਦਰਸ਼ਨ ਚੱਲ ਰਿਹਾ ਹੈ। ਪੂਰੇ ਦੇਸ਼ 'ਚ ਮਹਿਲਾਵਾਂ ਨਾਲ ਹੋ ਰਹੇ ਅਪਰਾਧਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਅਜਿਹੇ 'ਚ ਯੂ.ਪੀ. ਦੇ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ। ਯੂ.ਪੀ. 'ਚ 2016 ਦੇ 1 ਜਨਵਰੀ ਤੋਂ ਮਾਰਚ ਤੱਕ 2017 ਦੇ 1 ਜਨਵਰੀ 'ਚ ਮਾਰਚ ਤੱਕ ਅਤੇ 2017 ਦੇ 1 ਜਨਵਰੀ ਤੋਂ ਮਾਰਚ ਤੱਕ ਦੇ ਅੰਕੜੇ ਦੀ ਤੁਲਨਾ ਕਰਨ ਤਾਂ ਕ੍ਰਾਈਮ ਦਾ ਗ੍ਰਾਫ ਤੇਜੀ ਨਾਲ ਵਧ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਦੀ ਮੰਨੀਏ ਤਾਂ ਹੁਣ ਮਹਿਲਾਵਾਂ ਦੀ ਐੈੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਇਸ ਲਈ ਕ੍ਰਾਈਮ ਦਾ ਗ੍ਰਾਫ ਵਧ ਰਿਹਾ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਜ਼ਮੀਨੀ ਪੱਧਰ 'ਚ ਸੁਧਾਰ ਹੋਇਆ ਹੈ।
ਯੂ.ਪੀ. ਪੁਲਸ ਥਾਣੇ 'ਚ ਹੋਣ ਵਾਲੇ ਰੇਪ ਅਤੇ ਰੇਪ ਦੇ ਯਤਨ, ਦਹੇਜ ਹੱਤਿਆ, ਮਹਿਲਾਵਾਂ ਦੇ ਅਗਵਾ, ਸ਼ਰੀਰਿਕ ਸੋਸ਼ਣ, ਅਸ਼ਲੀਲਤਾ, ਘਰੇਲੂ ਹਿੰਸਾ ਵਰਗੀਆਂ ਧਾਰਾਵਾਂ 'ਚ ਦਰਜ ਹੋਣ ਵਾਲੀ ਐੈੱਫ.ਆਈ.ਆਰ. ਦੀ ਲਗਾਤਾਰ ਸਮੀਖਿਆ ਕਰ ਰਹੀ ਹੈ। ਅੰਕੜੇ ਦੇਖੀਏ ਤਾਂ ਪਿਛਲੇ ਸਾਲ ਦੀ ਤੁਲਨਾ 'ਚ 24 ਫੀਸਦੀ ਅਪਰਾਧ ਵਧਿਆ ਹੈ।
ਏ.ਡੀ.ਜੀ. ਕਾਨੂੰਨ ਵਿਵਸਥਾ ਆਨੰਦ ਕੁਮਾਰ ਨੇ ਦੱਸਿਆ ਕਿ ਅੰਕੜਿਆਂ 'ਚ ਜ਼ਾਹਿਰ ਹੈ ਕਿ ਮਹਿਲਾਵਾਂ ਹੁਣ ਕਿਸੇ ਹਿੰਸਕ ਅਤੇ ਡਰ ਦੇ ਐੈੱਫ.ਆਈ.ਆਰ. ਦਰਜ ਕਰਵਾਉਣ ਲਈ ਪਹੁੰਚ ਰਹੀਆਂ ਹਨ। ਪੁਲਸ ਭਾਵੇਂ ਹੀ ਕੋਈ ਦਾਅਵਾ ਕਰ ਰਹੀ ਪਰ ਉਨਾਵ ਕੇਸ 'ਚ ਯੂ.ਪੀ. ਪੁਲਸ ਦੇ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
ਯੂ.ਪੀ. ਦੇ ਅੰਕੜੇ ਦੇਖੀਏ ਤਾਂ 1 ਜਨਵਰੀ ਤੋਂ 31 ਮਾਰਚ ਤੱਕ ਬਲਾਤਕਾਰ ਦੀਆਂ 899 ਐੈੱਫ.ਆਈ.ਆਰ. ਦਰਜ ਹੋਈਆਂ ਹਨ।
ਝਾਂਸੀ : ਯਾਤਰੀ ਟ੍ਰੇਨ 'ਚ ਲੱਗੀ ਅੱਗ ਦੀ ਜਾਂਚ ਸ਼ੁਰੂ
NEXT STORY