ਜਲੰਧਰ (ਮਨੋਜ) - ਪੰਜਾਬ, ਖਾਸ ਕਰ ਕੇ ਦੋਆਬਾ ਇਲਾਕੇ ਦੇ ਲੋਕਾਂ ਨੂੰ ਫਲਾਈਟ ਦੀ ਸਹੂਲਤ ਦਿਵਾਉਣ ਲਈ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਲੀ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਕਿੰਜਾਰਾਪੂ ਨਾਲ ਮੁਲਾਕਾਤ ਕਰ ਕੇ ਆਦਮਪੁਰ ਏਅਰਪੋਰਟ ਤੋਂ ਨਵੀਂ ਫਲਾਈਟ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿਚ ਉਨ੍ਹਾਂ ਕੇਂਦਰੀ ਮੰਤਰੀ ਨੂੰ ਇਕ ਮੰਗ-ਪੱਤਰ ਵੀ ਦਿੱਤਾ, ਜਿਸ ਵਿਚ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਵਾਰਾਣਸੀ, ਦਿੱਲੀ ਅਤੇ ਜੈਪੁਰ ਲਈ ਨਵੀਂ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਮੰਗ ਕੀਤੀ।
ਪੜ੍ਹੋ ਇਹ ਵੀ - ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?
ਰਿੰਕੂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਆਰ. ਸੀ. ਐੱਸ. ’ਚ ਆਦਮਪੁਰ ਹਵਾਈ ਅੱਡੇ ਤੋਂ ਕਈ ਰੂਟ ਫਾਈਨਲ ਕੀਤੇ ਗਏ ਸਨ, ਇਸ ਵਿਚ ਆਦਮਪੁਰ ਤੋਂ ਹਿੰਡਨ ਅਤੇ ਨਾਂਦੇੜ ਸਾਹਿਬ ਰੂਟ ’ਤੇ ਫਲਾਈਟ ਸ਼ੁਰੂ ਹੋਈ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇਕ ਕਮਰਸ਼ੀਅਲ ਫਲਾਈਟ ਸ਼ੁਰੂ ਹੋਈ, ਜੋ ਪੂਰੀ ਤਰ੍ਹਾਂ ਸਫਲ ਰਹੀ ਹੈ। ਹੁਣ ਆਦਮਪੁਰ ਹਵਾਈ ਅੱਡੇ ਤੋਂ ਇਕ ਕਮਰਸ਼ੀਅਲ ਫਲਾਈਟ ਸ਼ੁਰੂ ਕੀਤੀ ਜਾਵੇ, ਜੋ ਸਿੱਧੀ ਆਈ. ਜੀ. ਆਈ. (ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ) ਦਿੱਲੀ ਨੂੰ ਉਡਾਣ ਭਰੇ। ਇਸ ਦੇ ਇਲਾਵਾ ਇਕ ਫਲਾਈਟ ਆਦਮਪੁਰ ਤੋਂ ਵਾਰਾਣਸੀ ਨੂੰ ਸ਼ੁਰੂ ਕੀਤੀ ਜਾਵੇ।
ਪੜ੍ਹੋ ਇਹ ਵੀ - ਹੁਣ ਨਹੀਂ ਚੱਲੇਗੀ ਬਦਮਾਸ਼ਾਂ ਦੀ ਬਦਮਾਸ਼ੀ! ਜੇਲ੍ਹਾਂ 'ਚ ਸਾਫ਼ ਕਰਨੇ ਪੈਣਗੇ Toilet, ਇਸ ਸੂਬੇ 'ਚ ਜਾਰੀ ਨਵੇਂ ਹੁਕਮ
ਸੁਸ਼ੀਲ ਰਿੰਕੂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਵਾਰਾਣਸੀ ਵਿਚ ਸਤਿਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦਾ ਜਨਮ ਅਸਥਾਨ ਹੈ। ਇਥੇ ਕਬੀਰ ਚੌਰਾਮੱਠ ਵੀ ਹੈ। 12 ਜੋਤਿਰਲਿੰਗਾਂ ਵਿਚੋਂ ਸਭ ਤੋਂ ਮਹੱਤਵਪੂਰਨ ਜੋਤਿਰਲਿੰਗ ਕਾਸ਼ੀ ਵਿਸ਼ਵਨਾਥ ਮੰਦਰ ਵੀ ਇਥੇ ਹੈ, ਜਿਥੇ ਰੋਜ਼ਾਨਾ ਸ਼ਰਧਾਲੂਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਦੇ ਇਲਾਵਾ ਵਾਰਾਣਸੀ ਕੱਪੜੇ ਦੇ ਕਾਰੋਬਾਰ ਦਾ ਵੱਡਾ ਹੱਬ ਹੈ। ਜਲੰਧਰ ਸਮੇਤ ਦੋਆਬਾ ਦੇ ਕਾਰੋਬਾਰੀ ਵਾਰਾਣਸੀ ਵਿਚ ਕਾਰੋਬਾਰ ਲਈ ਆਉਂਦੇ-ਜਾਂਦੇ ਰਹਿੰਦੇ ਹਨ। ਅਜਿਹੇ ਵਿਚ ਜੇਕਰ ਆਦਮਪੁਰ ਏਅਰਪੋਰਟ ਤੋਂ ਵਾਰਾਣਸੀ ਲਈ ਸਿੱਧੀ ਫਲਾਈਟ ਸਰਵਿਸ ਸ਼ੁਰੂ ਹੁੰਦੀ ਹੈ ਤਾਂ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਉਨ੍ਹਾਂ ਕਿਹਾ ਕਿ ਸ਼੍ਰੀਨਗਰ-ਦਿੱਲੀ ਫਲਾਈਟ ਨੂੰ ਆਦਮਪੁਰ ਨਾਲ ਜੋੜਿਆ ਜਾ ਸਕਦਾ ਹੈ। ਸ਼੍ਰੀਨਗਰ-ਅਾਦਮਪੁਰ-ਦਿੱਲੀ ਇਕ ਰੂਟ ਕ੍ਰੀਏਟ ਕੀਤਾ ਜਾਵੇ, ਜਿਸ ਨਾਲ ਆਦਮਪੁਰ ਨੂੰ ਇਕ ਸਹੂਲਤ ਮਿਲ ਸਕੇ। ਕੇਂਦਰੀ ਮੰਤਰੀ ਨਾਇਡੂ ਨੇ ਭਰੋਸਾ ਦਿੱਤਾ ਕਿ ਇਸ ਰੂਟ ’ਤੇ ਵੀ ਨਵੀਂ ਫਲਾਈਟ ਨੂੰ ਚਲਾਉਣ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਇਸ ਦੇ ਜਲਦ ਹਾਂ-ਪੱਖੀ ਨਤੀਜੇ ਸਾਹਮਣੇ ਆਉਣਗੇ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਠਾਨਕੋਟ ਦੇ ਸੈਲੀ ਕੁੱਲੀਆਂ ਮੁਹੱਲੇ 'ਚ ਫੈਲੀ ਦਹਿਸ਼ਤ, ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘਰ 'ਤੇ ਕੀਤੀ ਫਾਇਰਿੰਗ
NEXT STORY