ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਪੁਲਸ ਨੇ ਗੈਂਗਸਟਰ ਐਕਟ ਤਹਿਤ ਇਕ ਇਨਾਮੀ ਬਦਮਾਸ਼ ਨੂੰ ਮੁਕਾਬਲੇ ਦੌਰਾਨ ਪੈਰ 'ਚ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਮੇਰਠ ਥਾਣੇ ਦੇ ਲਿਸਾੜੀ ਗੇਟ ਇਲਾਕੇ 'ਚ 25 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਸ਼ਾਦਾਬ ਦੀ ਪੁਲਸ ਲੰਬੇ ਸਮੇਂ ਤੋਂ ਭਾਲ ਕਰ ਰਹੀ ਸੀ, ਜੋ ਗੈਂਗਸਟਰ ਐਕਟ ਸਮੇਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ।
ਪੁਲਸ ਮੁਤਾਬਕ ਸ਼ੁੱਕਰਵਾਰ ਦੀ ਰਾਤ ਲਿਸਾੜੀ ਗੇਟ ਪੁਲਸ ਚਰਖੰਬਾ ਚੌਰਾਹੇ ਨੇੜੇ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਤਲਾਸ਼ੀ ਲੈ ਰਹੀ ਸੀ। ਤਲਾਸ਼ੀ ਦੌਰਾਨ ਮੋਟਰਸਾਈਕਲ ਸਵਾਰ ਇਕ ਸ਼ੱਕੀ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਪੁਲਸ ਟੀਮ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ ਸਵੈ-ਰੱਖਿਆ ਵਿਚ ਚਲਾਈ ਗਈ ਗੋਲੀ ਉਸ ਦੇ ਪੈਰ ਵਿਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਜ਼ਖਮੀ ਮੁਲਜ਼ਮ ਨੇ ਆਪਣਾ ਨਾਂ ਸ਼ਾਦਾਬ ਉਰਫ਼ ਚੂਹਾ ਦੱਸਿਆ। ਪੁਲਸ ਵਲੋਂ ਮੁਲਜ਼ਮ ਦੇ ਕਬਜ਼ੇ 'ਚੋਂ ਇਕ 315 ਬੋਰ ਦਾ ਪਿਸਤੌਲ, ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਬੁਲਾਰੇ ਮੁਤਾਬਕ ਕਾਬੂ ਕੀਤਾ ਮੁਲਜ਼ਮ ਆਦਤਨ ਅਪਰਾਧੀ ਹੈ, ਜਿਸ ਖ਼ਿਲਾਫ਼ ਲਿਸਾਡੀ ਗੇਟ ਤੇ ਹੋਰ ਥਾਣਿਆਂ ਵਿਚ 12 ਤੋਂ ਵੱਧ ਕੇਸ ਦਰਜ ਹਨ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸੁਰੱਖਿਆ ਫ਼ੋਰਸਾਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ
NEXT STORY