ਅੰਬਾਲਾ- ਹਰਿਆਣਾ ਵਿਚ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅੰਬਾਲਾ ਛਾਉਣੀ ਨਾਗਰਿਕ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ 'ਤੇ ਐਮਰਜੈਂਸੀ ਵਾਰਡ 'ਚ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ- ਘਰ 'ਚ ਜ਼ਿੰਦਾ ਸੜੇ ਪਤੀ-ਪਤਨੀ, ਪੁੱਤਰ ਨੇ ਕਮਰਾ ਖੋਲ੍ਹਿਆ ਤਾਂ ਰਹਿ ਗਿਆ ਹੱਕਾ-ਬੱਕਾ
ਦਰਅਸਲ ਸ਼ਾਹਪੁਰ ਵਾਸੀ ਅਮਰੀਕ ਸਿੰਘ ਪਿੰਡ ਤੋਂ ਪਤਨੀ ਅਤੇ ਆਪਣੀ ਧੀ ਨਾਲ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਦੇ ਕੁਝ ਨੌਜਵਾਨਾਂ ਨੇ ਅਮਰੀਕ 'ਤੇ ਹਮਲਾ ਕਰ ਦਿੱਤਾ। ਜਦੋਂ ਉਹ ਇਸ ਦੀ ਸ਼ਿਕਾਇਤ ਪੁਲਸ ਨੂੰ ਦੇਣ ਪਹੁੰਚੇ ਤਾਂ ਪੁਲਸ ਨੇ ਮੈਡੀਕਲ ਕਰਵਾਉਣ ਲਈ ਕਿਹਾ। ਜਦੋਂ ਅਮਰੀਕ ਸਿੰਘ ਮੈਡੀਕਲ ਕਰਵਾਉਣ ਸ਼ਹਿਰ ਦੇ ਨਾਗਰਿਕ ਹਸਪਤਾਲ ਪਹੁੰਚਿਆ ਤਾਂ ਇਸ ਦੌਰਾਨ ਹਮਲਾਵਰ ਸਿਵਲ ਹਸਪਤਾਲ ਪਹੁੰਚ ਗਏ ਅਤੇ ਐਮਰਜੈਂਸੀ ਵਾਰਡ ਵਿਚ ਹੀ ਹਮਲਾਵਰਾਂ ਨੇ ਅਮਰੀਕ 'ਤੇ ਚਾਕੂਆਂ ਨਾਲ ਵਾਰ ਕਰ ਦਿੱਤੇ। ਹਮਲਾਵਰਾਂ ਵਲੋਂ ਇਕ ਵਾਰ ਗਰਦਨ ਅਤੇ ਦੂਜਾ ਢਿੱਡ 'ਤੇ ਕੀਤਾ ਗਿਆ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ, ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾਂ
ਪੁੱਤਰ ਨੂੰ ਦਿੱਤੀ ਸੀ ਮਾਰਨ ਦੀ ਧਮਕੀ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਅਸੀਂ ਆਪਣੀ ਬੱਚੀ ਲਈ ਟੀ-ਸ਼ਰਟ ਲੈਣ ਕੈਂਟ ਆਏ ਹੋਏ ਸੀ। ਅਸੀਂ ਟੀ-ਸ਼ਰਟ ਲੈ ਕੇ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਪਤੀ 'ਤੇ ਹਮਲਾ ਕਰ ਦਿੱਤਾ। ਅਸੀਂ ਥਾਣੇ ਪਹੁੰਚੇ ਤਾਂ ਪੁਲਸ ਵਾਲਿਆਂ ਨੇ ਕਿਹਾ ਕਿ ਪਹਿਲਾਂ ਹਸਪਤਾਲ ਜਾ ਕੇ ਮੈਡੀਕਲ ਕਰਵਾਓ। ਇਸ ਤੋਂ ਬਾਅਦ ਅਸੀਂ ਮੈਡੀਕਲ ਕਰਵਾਉਣ ਇੱਥੇ ਪਹੁੰਚੇ ਤਾਂ ਫਿਰ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਦੋ ਥਾਵਾਂ ਮੇਰੇ ਢਿੱਡ ਅਤੇ ਗਰਦਨ 'ਤੇ ਮੇਰੇ ਪਤੀ ਨੂੰ ਚਾਕੂ ਮਾਰ ਦਿੱਤਾ। ਔਰਤ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਪਤੀ ਨੂੰ ਚਾਕੂ ਮਾਰਿਆ ਗਿਆ ਸੀ, ਉਸ ਸਮੇਂ ਘਟਨਾ ਵਾਲੀ ਥਾਂ 'ਤੇ ਲੋਕ ਮੌਜੂਦ ਸਨ। ਉਹ ਕਿਸੇ ਵੀ ਦੋਸ਼ੀ ਨੂੰ ਨਹੀਂ ਜਾਣਦੀ ਹੈ ਪਰ ਕਈ ਦਿਨ ਪਹਿਲਾਂ ਉਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ- 5 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੈਬ ਡਰਾਈਵਰ ਦੀ ਕੁੱਟਮਾਰ
ਇਸ ਮਸ਼ਹੂਰ ਮੰਦਰ 'ਚ ਬਾਹਰੀ ਪ੍ਰਸਾਦ 'ਤੇ ਲੱਗੀ ਪਾਬੰਦੀ, ਭਗਵਾਨ ਨੂੰ ਲੱਗੇਗਾ ਸਿਰਫ਼ ਇਨ੍ਹਾਂ ਚੀਜ਼ਾਂ ਦਾ ਭੋਗ
NEXT STORY