ਸਾਬਰਕਾਂਠਾ- ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ 'ਚ ਅੱਜ ਯਾਨੀ ਕਿ ਬੁੱਧਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਹਿੰਮਤਨਗਰ ਕੋਲ ਇਕ ਤੇਜ਼ ਰਫ਼ਤਾਰ ਕਾਰ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- 5 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੈਬ ਡਰਾਈਵਰ ਦੀ ਕੁੱਟਮਾਰ
ਹਿੰਮਤਨਗਰ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰ ਵਿਚ ਕੁੱਲ 8 ਲੋਕ ਸਵਾਰ ਸਨ, ਜੋ ਸ਼ਿਆਮਲਾ ਜੀ ਮੰਦਰ 'ਚ ਦਰਸ਼ਨ ਕਰ ਕੇ ਪਰਤ ਰਹੇ ਸਨ ਪਰ ਉਸੇ ਸਮੇਂ ਨੈਸ਼ਨਲ ਹਾਈਵੇਅ 'ਤੇ ਅੱਗੇ ਜਾ ਰਹੇ ਟ੍ਰੇਲਰ ਟਰੱਕ ਨਾਲ ਕਾਰ ਟਕਰਾ ਗਈ। ਪੁਲਸ ਇੰਸਪੈਕਟਰ ਵਿਜੇ ਪਟੇਲ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਾਰ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਹੈ।
ਇਹ ਵੀ ਪੜ੍ਹੋ- ਚੱਕਰਵਾਤੀ ਤੂਫ਼ਾਨ ਨਾਲ ਮੋਹਲੇਧਾਰ ਮੀਂਹ ਅਲਰਟ; ਦਿੱਲੀ ਸਮੇਤ ਦੇਸ਼ ਦੇ 16 ਸੂਬਿਆਂ 'ਚ ਵਰ੍ਹਣਗੇ ਬੱਦਲ
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਾਮੇ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਕਾਰ ਨੂੰ ਕਟਕ ਨਾਲ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਕਾਰ ਦੀ ਹਾਲਤ ਵੇਖ ਕੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਜਦੋਂ ਕਾਰ ਟੱਰਕ ਨਾਲ ਭਿੜੀ ਤਾਂ ਉਸ ਦੇ ਪਰਖੱਚੇ ਉੱਡ ਗਏ। ਜਿਸ ਕਾਰਨ ਕਾਰ ਦੇ ਅੰਦਰ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਨੇ ਕਟਰ ਦੀ ਵਰਤੋਂ ਕੀਤੀ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਅਹਿਮਦਾਬਾਦ ਦੇ ਰਹਿਣ ਵਾਲੇ ਸਨ। ਹਾਦਸਾ ਬੁੱਧਵਾਰ ਸਵੇਰੇ 6 ਵਜੇ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਲਾਸ਼ਾਂ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜਿਆ ਗਿਆ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।
ਇਹ ਵੀ ਪੜ੍ਹੋ- ਜੰਤਰ-ਮੰਤਰ 'ਤੇ 'ਜਨਤਾ ਦੀ ਅਦਾਲਤ' 'ਚ ਕੇਜਰੀਵਾਲ ਬੋਲੇ- 'ਮੈਨੂੰ CM ਦੀ ਕੁਰਸੀ ਦੀ ਭੁੱਖ ਨਹੀਂ'
ਮੈਡੀਕਲ ਦਾਖਲਿਆਂ ’ਚ ਰਿਸ਼ਤੇਦਾਰਾਂ ਨੂੰ ਨਹੀਂ ਮਿਲੇਗਾ NRI ਕੋਟੇ ਦਾ ਲਾਭ
NEXT STORY