ਕਟੜਾ (ਅਮਿਤ)- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਹਰ ਰੋਜ਼ ਵੱਡੀ ਗਿਣਤੀ 'ਚ ਸ਼ਰਧਾਲੂ ਮਾਂ ਭਗਵਤੀ ਦੇ ਦਰਬਾਰ 'ਚ ਪਹੁੰਚ ਰਹੇ ਹਨ। ਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਸ਼ਨੀਵਾਰ ਨੂੰ ਵੀ ਕਾਫੀ ਵਾਧਾ ਹੋਇਆ। ਦਿਨ ਭਰ ਸ਼ਰਧਾਲੂ ਲੰਬੀਆਂ ਕਤਾਰਾਂ ’ਚ ਖੜ੍ਹੇ ਹੋ ਕੇ ਆਰ. ਐੱਫ. ਆਈ. ਡੀ. ਯਾਤਰਾ ਪਰਚੀ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਸ਼ਰਾਈਨ ਬੋਰਡ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਹੁਣ ਤੱਕ 20 ਲੱਖ ਦੇ ਕਰੀਬ ਸ਼ਰਧਾਲੂ ਮਾਂ ਭਗਵਤੀ ਦੇ ਦਰਬਾਰ 'ਚ ਮੱਥਾ ਟੇਕਣ ਲਈ ਪਹੁੰਚ ਚੁੱਕੇ ਹਨ।
2 ਘੰਟੇ ਪਹਿਲਾਂ ਬੰਦ ਕਰਨਾ ਪਿਆ ਰਜਿਸਟ੍ਰੇਸ਼ਨ ਰੂਮ
ਸ਼ਰਧਾਲੂ ਅਗਾਊਂ ਬੁਕਿੰਗ ਕਰਵਾ ਕੇ ਹੈਲੀਕਾਪਟਰ, ਬੈਟਰੀ ਕਾਰ ਸੇਵਾ ਦਾ ਆਨੰਦ ਮਾਣ ਰਹੇ ਹਨ। ਰਜਿਸਟ੍ਰੇਸ਼ਨ ਰੂਮ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਸ਼ਨੀਵਾਰ ਸ਼ਾਮ ਨੂੰ 2 ਘੰਟੇ ਪਹਿਲੇ ਯਾਨੀ ਰਾਤ 8 ਵਜੇ ਯਾਤਰਾ ਰਜਿਸਟ੍ਰੇਸ਼ਨ ਰੂਮ ਬੰਦ ਕਰਨਾ ਪਿਆ ਕਿਉਂਕਿ ਪਹਿਲਾਂ ਹੀ 45,000 ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਹਾਸਲ ਕਰ ਕੇ ਵੈਸ਼ਣੋ ਦੇਵੀ ਭਵਨ ਲਈ ਰਵਾਨਾ ਹੋ ਚੁੱਕੇ ਸਨ।
ਇਸ ਸਾਲ ਯਾਤਰਾ ਬਣਾਏਗੀ ਨਵਾਂ ਰਿਕਾਰਡ
ਅੰਕੜੇ ਦੱਸਦੇ ਹਨ ਕਿ ਜਨਵਰੀ ਮਹੀਨੇ 'ਚ 5,24,179, ਫਰਵਰੀ 'ਚ 4,14,432, ਮਾਰਚ 'ਚ 8,96,650 ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਹਾਜ਼ਰੀ ਭਰੀ, ਜਦੋਂ ਕਿ ਅਪ੍ਰੈਲ ਮਹੀਨੇ 'ਚ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਬਾਰ 'ਚ ਹਾਜ਼ਰੀ ਭਰੀ। ਮਾਤਾ ਭਗਵਤੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ ਰਹੇ ਹਨ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਵੀ ਮਾਂ ਵੈਸ਼ਨੋ ਦੇਵੀ ਯਾਤਰਾ ਨਵਾਂ ਰਿਕਾਰਡ ਬਣਾਏਗੀ। ਦੇਰ ਸ਼ਾਮ ਤੱਕ ਕਰੀਬ 45,000 ਸ਼ਰਧਾਲੂ ਮਾਂ ਭਗਵਤੀ ਦੇ ਦਰਬਾਰ 'ਚ ਜਾਣ ਲਈ ਯਾਤਰਾ ਰਜਿਸਟ੍ਰੇਸ਼ਨ ਆਰ.ਐਫ.ਆਈ.ਡੀ. ਪ੍ਰਾਪਤ ਕੀਤਾ ਸੀ
ਦਰਸ਼ਨਾਂ ਲਈ ਆਏ ਸ਼ਰਧਾਲੂ
ਪ੍ਰੀਤੀ, ਆਲੋਕ, ਸਵੈਮ ਆਦਿ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਭੀੜ ਕਾਰਨ ਉਨ੍ਹਾਂ ਨੂੰ ਥੋੜ੍ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਮਾਂ ਭਗਵਤੀ ਦੇ ਚਰਨਾਂ ’ਚ ਮੱਥਾ ਟੇਕਣ ਤੋਂ ਬਾਅਦ ਉਹ ਸਾਰੀਆਂ ਪ੍ਰੇਸ਼ਾਨੀਆਂ ਭੁੱਲ ਗਏ ਹਨ।
ਸ਼ਰਮਨਾਕ! ਪਹਿਲਾਂ ਕੀਤਾ ਜਬਰ ਜ਼ਿਨਾਹ, ਫਿਰ 30 ਸਾਲਾ ਔਰਤ ਨੂੰ ਜ਼ਿੰਦਾ ਸਾੜਿਆ
NEXT STORY