ਨਵੀਂ ਦਿੱਲੀ, (ਭਾਸ਼ਾ)- ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੇ ਆਪਣੇ 3.25 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਇਕ ਫਰਜ਼ੀ ਮੋਬਾਈਲ ਐਪ ਖਿਲਾਫ ਚੌਕਸ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਇਹ ਜਵਾਨਾਂ ਦੇ ਮਹੱਤਵਪੂਰਨ ਨਿੱਜੀ ਅਤੇ ਸੰਗਠਨਾਤਮਕ ਵੇਰਵਿਆਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਕੇ ਗੰਭੀਰ ਸੁਰੱਖਿਆ ਜੋਖਮ ਪੈਦਾ ਕਰਦੀ ਹੈ।
ਸੀ. ਆਰ. ਪੀ. ਐੱਫ. ਨੇ ਕਿਹਾ ਕਿ ਇਹ ਫਰਜ਼ੀ ਐਪ ਹੈ, ਜੋ ਉਸਦੇ ਪ੍ਰਮਾਣਿਤ ਆਨਲਾਈਨ ਪਲੇਟਫਾਰਮ ਦੀ ਨਕਲ ਕਰਕੇ ਬਣਾਈ ਗਈ ਹੈ। ਪੈਰਾ-ਮਿਲਟਰੀ ਫੋਰਸ ਦੇ ਆਈ. ਟੀ. ਵਿੰਗ ਵੱਲੋਂ ਸੋਮਵਾਰ ਨੂੰ ਜਾਰੀ ਇਕ ਸਲਾਹ ’ਚ ਕਿਹਾ ਗਿਆ ਹੈ ਕਿ ‘ਸੰਭਵ ਐਪਲੀਕੇਸ਼ਨ ਰਾਈਟਰ’ ਨਾਮ ਦੀ ਇਸ ਐਪ ਦਾ ਇਸ਼ਤਿਹਾਰ ਵ੍ਹਟਸਐਪ ਅਤੇ ਯੂ-ਟਿਊਬ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਦਿੱਤਾ ਜਾ ਰਿਹਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਨੇ ਸਰਕਾਰੀ ਸਾਈਬਰ ਸੁਰੱਖਿਆ ਏਜੰਸੀਆਂ ਨੂੰ ਆਨਲਾਈਨ ਪਲੇਅ ਸਟੋਰ ਤੋਂ ਇਸ ‘ਅਣ -ਅਧਿਕਾਰਤ’ ਐਪ ਨੂੰ ਹਟਾਉਣ ਲਈ ਕਿਹਾ ਹੈ।
ਕਾਂਗਰਸ ਦੇ ਸਾਬਕਾ ਕੌਂਸਲਰ ਦਾ ਕਤਲ, ਦਿਨ-ਦਿਹਾੜੇ ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY